ਵਾਹੁ ਵਾਹੁ ਕਾ ਬਡਾ ਤਮਾਸਾ ॥
Waaho! Waaho! Great! Great is the Play of God!
ਬਰਕਤਿ ਵਾਲੇ ਗੁਰੂ (ਰਾਮਦਾਸ) ਦਾ (ਸੰਸਾਰ-ਰੂਪ ਇਹ) ਵੱਡਾ ਖੇਲ ਹੋ ਰਿਹਾ ਹੈ, ਵਾਹੁ ਵਾਹੁ = ਧੰਨਯਤਾ-ਯੋਗ ਗੁਰੂ, ਬਰਕਤਿ ਵਾਲਾ ਗੁਰੂ। ਤਮਾਸਾ = ਸੰਸਾਰ-ਰੂਪ ਖੇਡ।
ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥
He Himself laughs, and He Himself thinks; He Himself illumines the sun and the moon.
(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ) ਆਪ ਹੀ ਹੱਸ ਰਿਹਾ ਹੈ, ਆਪ ਹੀ ਵਿਚਾਰ ਰਿਹਾ ਹੈ, ਆਪ ਹੀ ਚੰਦ ਤੇ ਸੂਰਜ ਨੂੰ ਚਾਨਣ ਦੇ ਰਿਹਾ ਹੈ। ਚਿਤਵੈ = ਵਿਚਾਰਦਾ ਹੈ।
ਆਪੇ ਜਲੁ ਆਪੇ ਥਲੁ ਥੰਮੑਨੁ ਆਪੇ ਕੀਆ ਘਟਿ ਘਟਿ ਬਾਸਾ ॥
He Himself is the water, He Himself is the earth and its support. He Himself abides in each and every heart.
(ਉਹ ਗੁਰੂ) ਆਪ ਹੀ ਜਲ ਹੈ, ਆਪ ਹੀ ਧਰਤੀ ਹੈ, ਆਪ ਹੀ ਆਸਰਾ ਹੈ ਤੇ ਉਸ ਨੇ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਕੀਤਾ ਹੋਇਆ ਹੈ। ਥੰਮ੍ਹ੍ਹਨੁ = ਆਸਰਾ, ਥੰਮ੍ਹ। ਬਾਸਾ = ਟਿਕਾਣਾ। ਘਟਿ ਘਟਿ = ਹਰੇਕ ਹਿਰਦੇ ਵਿਚ।
ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥
He Himself is male, and He Himself is female; He Himself is the chessman, and He Himself is the board.
(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਰਾਮਦਾਸ) ਆਪ ਹੀ ਮਨੁੱਖ ਹੈ ਅਤੇ ਆਪ ਹੀ ਇਸਤ੍ਰੀ ਹੈ; ਆਪ ਹੀ ਨਰਦ ਹੈ ਤੇ ਆਪ ਹੀ ਚੌਪੜ ਹੈ। ਨਰ = ਮਨੁੱਖ। ਫੁਨਿ = ਅਤੇ। ਸਾਰਿ = ਨਰਦ। ਪਾਸਾ = ਚੌਂਪੜ।
ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥
As Gurmukh, join the Sangat, and consider all this: Waaho! Waaho! Great! Great is the Play of God! ||2||12||
ਹੇ ਗੁਰਮੁਖੋ! ਸੰਗਤ ਵਿਚ ਰਲ ਕੇ ਸਾਰੇ ਵਿਚਾਰ ਕਰੋ, ਬਰਕਤਿ ਵਾਲੇ ਗੁਰੂ (ਰਾਮਦਾਸ ਜੀ) ਦਾ (ਸੰਸਾਰ-ਰੂਪ) ਇਹ ਖੇਡ ਹੋ ਰਿਹਾ ਹੈ ॥੨॥੧੨॥ ਗੁਰਮੁਖਿ = ਹੇ ਗੁਰਮੁਖੋ! ਸੰਗਤਿ = ਸੰਗਤ ਵਿਚ। ਸਭੈ = ਸਾਰੇ ॥੨॥੧੨॥