ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ

Your servants are totally fulfilled, throughout the ages; O Waahay Guru, it is all You, forever.

ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ; ਸੇਵਕ ਕੈ = ਸੇਵਕਾਂ ਦੇ (ਹਿਰਦੇ-ਰੂਪ ਘਰ ਵਿਚ)। ਭਰਪੂਰ = ਨਕਾ-ਨਕ, ਵਿਆਪਕ। ਜੁਗੁ ਜੁਗੁ = ਸਦਾ। ਵਾਹ = ਧੰਨ ਹੈਂ ਤੂੰ। ਗੁਰੂ = ਹੇ ਗੁਰੂ! ਸਦਕਾ = ਬਰਕਤਿ।

ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਸਕੈ ਕੋਊ ਤੂ ਕਦ ਕਾ

O Formless Lord God, You are eternally intact; no one can say how You came into being.

ਤੂੰ ਨਿਰੰਕਾਰ (-ਰੂਪ) ਹੈਂ, ਪ੍ਰਭੂ (-ਰੂਪ) ਹੈਂ, ਸਦਾ-ਥਿਰ ਹੈਂ। ਕੋਈ ਨਹੀਂ ਆਖ ਸਕਦਾ, ਤੂੰ ਕਦੋਂ ਦਾ ਹੈਂ। ਸਲਾਮਤਿ = ਥਿਰ, ਅਟੱਲ।

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ

You created countless Brahmas and Vishnus; their minds were intoxicated with emotional attachment.

(ਹੇ ਗੁਰੂ!) ਤੂੰ ਹੀ ਅਗਿਣਤ ਬ੍ਰਹਮਾ ਤੇ ਵਿਸ਼ਨੂੰ ਪੈਦਾ ਕੀਤੇ ਹਨ, ਅਤੇ ਉਹਨਾਂ ਨੂੰ ਆਪਣੇ ਮਨ ਦੇ ਅਹੰਕਾਰ ਦਾ ਮੋਹ ਹੋ ਗਿਆ। ਸਿਰੇ = ਪੈਦਾ ਕੀਤੇ। ਤੈ = ਤੈਂ, ਤੂੰ ਹੀ। ਅਗਨਤ = (ਅ-ਗਨਤ) ਬੇਅੰਤ। ਮੋਹੁ ਮਨ ਮਦ ਕਾ = ਮਨ ਦੇ ਅਹੰਕਾਰ ਦਾ ਮੋਹ।

ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ

You created the 8.4 million species of beings, and provide for their sustanance.

(ਹੇ ਗੁਰੂ! ਤੂੰ ਹੀ) ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਅਤੇ ਸਾਰਿਆਂ ਨੂੰ ਤਦੋਂ ਤੋਂ ਹੀ ਰਿਜ਼ਕ ਦੇ ਰਿਹਾ ਹੈਂ। ਤਦ ਕਾ = ਤਦੋਂ ਤੋਂ, ਜਦੋਂ ਪੈਦਾ ਕੀਤੀ।

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥

Your servants are totally fulfilled, throughout the ages; O Waahay Guru, it is all You, forever. ||1||11||

ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ ॥੧॥੧੧॥