ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥
The Supreme Guru, the Supreme Guru, the Supreme Guru, the True, Dear Lord.
ਸਤਿਗੁਰੂ ਹੀ ਸਦਾ-ਥਿਰ ਹੈ। ਸਤਿ = ਸਦਾ ਅਟੱਲ।
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲੵਾਨੁ ਲਹਹਿ ਪਰਮ ਗਤਿ ਜੀਉ ॥
Respect and obey the Guru's Word; this is your own personal treasure - know this mantra as true. Night and day, you shall be saved, and blessed with the supreme status.
(ਹੇ ਮਨ!) ਸਤਿਗੁਰੂ ਦਾ ਬਚਨ ਮੰਨ, ਇਹੀ ਨਾਲ ਨਿਭਣ ਵਾਲਾ ਖ਼ਜ਼ਾਨਾ ਹੈ; ਨਿਸ਼ਚਾ ਕਰ ਕੇ ਮੰਨ ਕਿ ਇਹੀ ਮੰਤ੍ਰ ਹੈ (ਜਿਸ ਨਾਲ ਤੈਨੂੰ) ਦਿਨ ਰਾਤ ਸੁਖ ਹੋਇਆ ਤੇ ਤੂੰ ਉੱਚੀ ਪਦਵੀ ਪਾ ਲਏਂਗਾ। ਨਿਜ = ਆਪਣਾ (ਭਾਵ, ਨਾਲ ਨਿਭਣ ਵਾਲਾ)। ਨਿਧਾਨੁ = ਖ਼ਜ਼ਾਨਾ। ਸਚੁ ਜਾਣੁ = ਨਿਸਚੇ ਜਾਣ, ਸਹੀ ਸਮਝ। ਨਿਸਿ = ਰਾਤ। ਬਾਸੁਰ = ਦਿਨ। ਕਲ੍ਯ੍ਯਾਨੁ = ਸੁਖ। ਲਹਹਿ = ਪ੍ਰਾਪਤ ਕਰੇਂਗਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥
Renounce sexual desire, anger, greed and attachment; give up your games of deception. Snap the noose of egotism, and let yourself be at home in the Saadh Sangat, the Company of the Holy.
ਕਾਮ, ਕ੍ਰੋਧ, ਲੋਭ, ਮੋਹ ਅਤੇ ਜਣੇ ਖਣੇ ਨਾਲ ਠੱਗੀ ਕਰਨੀ ਛੱਡ ਦੇਹ; ਹਉਮੈ ਦੀ ਫਾਹੀ (ਭੀ) ਦੂਰ ਕਰ ਤੇ ਸਾਧ ਸੰਗਤ ਵਿਚ ਪਿਆਰ ਪਾ। ਧੋਹੁ = ਠੱਗੀ। ਜਣ ਜਣ ਸਿਉ = ਧਿਰ ਧਿਰ ਨਾਲ। ਫੰਧੁ = ਫਾਹੀ। ਰਤਿ = ਪਿਆਰ।
ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥
Free your consciousness of attachment to your body, your home, your spouse, and the pleasures of this world. Serve forever at His Lotus Feet, and firmly implant these teachings within.
ਇਹ ਸਰੀਰ, ਘਰ, ਇਸਤ੍ਰੀ ਦਾ ਪਿਆਰ, ਇਹ (ਸਾਰਾ) ਸੰਸਾਰ ਮਨ ਦੀ (ਹੀ) ਖੇਡ ਹੈ। (ਸਤਿਗੁਰੂ ਦੇ) ਚਰਨ ਕਮਲਾਂ ਦਾ ਸਿਮਰਨ ਕਰ, (ਆਪਣੀ) ਮੱਤ ਵਿਚ ਇਹੀ ਭਾਵ ਦ੍ਰਿੜ੍ਹ ਕਰ। ਦੇਹ = ਸਰੀਰ। ਗੇਹੁ = ਗਰ। ਤ੍ਰਿਅ ਸਨੇਹੁ = ਇਸਤ੍ਰੀ ਦਾ ਪਿਆਰ। ਚਿਤ ਬਿਲਾਸੁ = ਮਨ ਦੀ ਖੇਡ। ਸੇਉ = ਸਿਮਰ। ਦ੍ਰਿੜਤਾ = ਪਕਿਆਈ, ਸਿਦਕ।
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥੫॥੧੦॥
Enshrine this most excellent Name within your heart, and renounce the wickedness of the mind, O Gayand. the Supreme Guru, the Supreme Guru, the Supreme Guru, the True, Dear Lord. ||5||10||
ਹੇ ਗਯੰਦ ਦੇ ਮਨ! (ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਸਤਿਗੁਰੂ (ਹੀ) ਸਦਾ-ਥਿਰ ਹੈ ॥੫॥੧੦॥