ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥
The True Guru, the True Guru, the True Guru is the Lord of the Universe Himself.
ਸਤਿਗੁਰੂ ਗੋਬਿੰਦ-ਰੂਪ ਹੈ।
ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨੑ ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥
Enticer of Baliraja, who smothers the mighty, and fulfills the devotees; the Prince Krishna, and Kalki; the thunder of His army and the beat of His drum echoes across the Universe.
(ਮੇਰੇ ਵਾਸਤੇ ਤਾਂ) ਸਤਿਗੁਰੂ ਹੀ ਹੈ (ਉਹ) ਜਿਸ ਨੇ ਰਾਜਾ ਬਲੀ ਨੂੰ ਛਲਿਆ ਸੀ, ਆਪ ਅਹੰਕਾਰੀਆਂ ਦਾ ਮਾਨ ਤੋੜਨ ਵਾਲੇ ਹਨ, ਭਗਤੀ ਦਾ ਫਲ ਦੇਣ ਵਾਲੇ ਹਨ। (ਮੇਰੇ ਵਾਸਤੇ ਤਾਂ) ਗੁਰੂ ਹੀ ਕਾਨ੍ਹ ਕੁਮਾਰ ਹੈ। (ਆਪ ਵਿਚ) ਕੋਈ ਕਲੰਕ ਨਹੀਂ ਹੈ, ਆਪ ਦਾ ਡੰਕਾ ਵੱਜ ਰਿਹਾ ਹੈ, ਸੂਰਜ ਤੇ ਚੰਦ੍ਰਮਾ ਦਾ ਦਲ ਆਪ ਦੀ ਹੀ ਸੋਭਾ ਵਧਾਉਣ ਲਈ ਚੜ੍ਹਦਾ ਹੈ। ਸਬਲ ਮਲਨ = ਬਲ ਵਾਲਿਆਂ ਨੂੰ (ਭਾਵ, ਅਹੰਕਾਰੀਆਂ ਨੂੰ) ਦਲਨ ਵਾਲਾ। ਕਾਨ੍ਹ੍ਹ ਕੁਅਰ = ਕਾਨ੍ਹ ਕੁਮਾਰ। ਚੜ੍ਹੂ ਦਲ ਰਵਿੰਦ ਜੀਉ = ਰਵੀ ਤੇ ਇੰਦ (ਸੂਰਜ ਤੇ ਚੰਦ੍ਰਮਾ) ਦਾ ਦਲ ਤੇਰੇ ਨਾਲ (ਤੇਰੀ ਸੋਭਾ ਵਧਾਉਣ ਲਈ) ਚੜ੍ਹਦਾ ਹੈ।
ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥
The Lord of contemplation, Destroyer of sin, who brings pleasure to the beings of all realms, He Himself is the God of gods, Divinity of the divine, the thousand-headed king cobra.
ਆਪ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪਾਪਾਂ ਦੇ ਦੂਰ ਕਰਨ ਵਾਲੇ ਹਨ, ਸਭ ਥਾਈਂ ਸੁਖ ਪੈਦਾ ਕਰਨ ਵਾਲੇ ਹਨ, ਸਾਰੇ ਜੀਆਂ ਵਿਚ ਆਪ ਹੀ ਹਨ, ਆਪ ਹੀ ਦੇਵਤਿਆਂ ਦੇ ਦੇਵਤਾ ਹਨ। ਅਤੇ (ਮੇਰੇ ਵਾਸਤੇ ਤਾਂ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਆਪ ਹੀ ਹਨ। ਰਵਣੁ = ਸਿਮਰਨ ਕਰਨ ਵਾਲਾ। ਦੁਰਤ ਦਵਣ = ਪਾਪਾਂ ਦਾ ਨਾਸ ਕਰਨ ਵਾਲਾ। ਸਕਲ ਭਵਣ = ਵਿਆਪਕ ਸਭ ਥਾਈਂ। ਕੁਸਲ = ਆਨੰਦ, ਸੁਖ। ਭੂਤ = ਜੀਵ। ਦੇਵਾਧਿ ਦੇਵ = ਦੇਵਾਂ ਦਾ ਅਧਿਦੇਵ, ਦੇਵਤਿਆਂ ਦਾ ਦੇਵਤਾ। ਫਨਿੰਦ = ਸ਼ੇਸ਼ਨਾਗ, ਫਨੀਅਰ। ਸਹਸ ਮੁਖ = ਹਜ਼ਾਰਾਂ ਫਣਾਂ ਵਾਲਾ।
ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥
He took birth in the Incarnations of the Fish, Tortoise and Wild Boar, and played His part. He played games on the banks of the Jamunaa River.
(ਮੇਰੇ ਵਾਸਤੇ ਤਾਂ ਗੋਬਿੰਦ-ਰੂਪ ਸਤਿਗੁਰੂ ਹੀ ਹੈ ਉਹ) ਜਿਸ ਨੇ ਮੱਛ ਕੱਛ ਤੇ ਵਰਾਹ ਦੇ ਜਨਮ ਲੈ ਕੇ ਕਈ ਕੰਮ ਕੀਤੇ, ਜਿਸ ਨੇ ਜਮੁਨਾ ਦੇ ਕੰਢੇ ਉੱਤੇ ਗੇਂਦ ਦੀ ਖੇਡ ਖੇਡੀ ਸੀ। ਹੁਅ = ਹੋ ਕੇ। ਕਰਮ = ਕੰਮ। ਜਰਮ ਹੁਅ = ਜਨਮ ਲੈ ਕੇ। ਕੂਲਿ = ਕੰਢੇ ਤੇ। ਖੇਲੁ ਗਿੰਦ = ਗੇਂਦ ਦੀ ਖੇਲ। ਜਿਨਿ = ਜਿਸ ਨੇ।
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥੪॥੯॥
Enshrine this most excellent Name within your heart, and renounce the wickedness of the mind, O Gayand the True Guru, the True Guru, the True Guru is the Lord of the Universe Himself. ||4||9||
ਹੇ ਗਯੰਦ ਦੇ ਮਨ! (ਇਸ ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਇਹ ਗੁਰੂ ਉਹੀ ਗੋਬਿੰਦ ਹੈ ॥੪॥੯॥ ਸਾਰੁ = ਸ੍ਰੇਸ਼ਟ। ਹੀਏ = ਹਿਰਦੇ ਵਿਚ। ਧਾਰ = ਟਿਕਾ ਰੱਖ। ਮਨ ਗਯੰਦ = ਹੇ ਗਯੰਦ ਦੇ ਮਨ! ਗਯੰਦ = ਭੱਟ ਦਾ ਨਾਮ ਹੈ ॥੪॥੯॥