ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ

As Krishna, You wear yellow robes, with teeth like jasmine flowers; You dwell with Your lovers, with Your mala around Your neck, and You joyfully adorn Your head with the crow of peacock feathers.

ਹੇ ਸਤਿਗੁਰੂ! (ਮੇਰੇ ਵਾਸਤੇ ਤਾਂ) ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ) ਤੂੰ ਹੀ ਹੈਂ, (ਜਿਸ ਦੇ) ਕੁੰਦ ਵਰਗੇ ਚਿੱਟੇ ਦੰਦ ਹਨ, (ਜੋ) ਆਪਣੀ ਪਿਆਰੀ (ਰਾਧਕਾ) ਦੇ ਨਾਲ ਹੈ; (ਜਿਸ ਦੇ) ਗਲ ਵਿਚ ਮਾਲਾ ਹੈ, ਮੋਰ ਦੇ ਖੰਭਾਂ ਦਾ ਮੁਕਟੁ (ਜਿਸ ਨੇ) ਆਪਣੇ ਮਸਤਕ ਉਤੇ ਚਾਹ ਨਾਲ (ਪਹਿਨਿਆ ਹੈ)। ਪੀਤ = ਪੀਲੇ। ਬਸਨ = ਬਸਤ੍ਰ। ਕੁੰਦ = ਇਕ ਕਿਸਮ ਦੀ ਚੰਬੇਲੀ ਦਾ ਫੁੱਲ, ਜੋ ਚਿੱਟਾ ਤੇ ਕੋਮਲ ਹੁੰਦਾ ਹੈ। ਦਸਨ = ਦੰਦ। ਪ੍ਰਿਆ = ਪਿਆਰੀ (ਰਾਧਕਾ)। ਸਹਿਤ = ਨਾਲ। ਕੰਠ = ਗਲ। ਮਾਲ = ਮਾਲਾ। ਸੀਸਿ = ਸਿਰ ਉੱਤੇ। ਮੋਰ ਪੰਖ = ਮੋਰ ਦੇ ਖੰਭਾਂ ਦਾ। ਚਾਹਿ = ਚਾਹ ਨਾਲ (ਪਹਿਨਦਾ ਹੈਂ)।

ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ

You have no advisors, You are so very patient; You are the Upholder of the Dharma, unseen and unfathomable. You have staged the play of the Universe with joy and delight.

ਤੂੰ ਬੜਾ ਧੀਰਜ ਵਾਲਾ ਹੈਂ, ਤੈਨੂੰ ਸਲਾਹਕਾਰ ਦੀ ਲੋੜ ਨਹੀਂ, ਤੂੰ ਧਰਮ-ਸਰੂਪ ਹੈਂ, ਅਲੱਖ ਤੇ ਅਗੰਮ ਹੈਂ, ਇਹ ਸਾਰਾ ਖੇਲ ਤੂੰ (ਹੀ) ਆਪਣੇ ਚਾਉ ਨਾਲ ਰਚਿਆ ਹੈ। ਵਜੀਰ = ਸਲਾਹਕਾਰ। ਧੀਰ = ਧੀਰਜ ਵਾਲਾ। ਧਰਮ ਅੰਗ = ਧਰਮ = ਸਰੂਪ। ਉਛਾਹਿ = ਚਾਉ ਨਾਲ।

ਅਕਥ ਕਥਾ ਕਥੀ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ

No one can speak Your Unspoken Speech. You are pervading the three worlds. You assume the form of spiritual perfection, O King of kings.

(ਹੇ ਗੁਰੂ!) ਤੇਰੀ ਕਥਾ ਕਥਨ ਤੋਂ ਪਰੇ ਹੈ, ਕਹੀ ਨਹੀਂ ਜਾ ਸਕਦੀ, ਤੂੰ ਤਿੰਨਾਂ ਲੋਕਾਂ ਵਿਚ ਰਮ ਰਿਹਾ ਹੈਂ। ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ (ਮਨੁੱਖ)-ਰੂਪ ਧਾਰਿਆ ਹੈ। ਤੀਨਿ ਲੋਕ = ਤਿੰਨਾਂ ਹੀ ਲੋਕਾਂ ਵਿਚ। ਰਹਿਆ ਸਮਾਇ = ਵਿਆਪਕ ਹੈਂ। ਸੁਤਹ ਸਿਧ = ਆਪਣੀ ਇੱਛਾ ਨਾਲ, ਸੁਭਾਵਕ ਹੀ। ਰੂਪੁ ਧਰਿਓ = ਪ੍ਰਗਟ ਹੋਇਆ ਹੈਂ।

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥

You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||3||8||

ਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ ॥੩॥੮॥