ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ

You are blessed with the Lord's Name, the supreme mansion, and clear understanding. You are the Formless, Infinite Lord; who can compare to You?

ਹੇ ਸਤਿਗੁਰੂ! ਤੇਰਾ ਹੀ ਨਾਮ 'ਰਾਮ' ਹੈ, ਤੇ ਟਿਕਾਣਾ ਉੱਚਾ ਹੈ। ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ। ਤੇਰੇ ਬਰਾਬਰ ਦਾ ਕੌਣ ਹੈ? ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ। ਰਾਮ ਨਾਮ = ਹੇ ਰਾਮ ਨਾਮ ਵਾਲੇ! ਹੇ ਗੁਰੂ ਜਿਸ ਦਾ ਨਾਮ 'ਰਾਮ' ਹੈ। ਪਰਮ ਧਾਮ = ਹੇ ਉੱਚੇ ਟਿਕਾਣੇ ਵਾਲੇ! ਸੁਧ ਬੁਧ = ਹੇ ਸੁੱਧ ਗਿਆਨ ਵਾਲੇ! ਨਿਰੀਕਾਰ = ਹੇ ਆਕਾਰ ਰਹਿਤ! ਬੇਸੁਮਾਰ = ਹੇ ਬੇਅੰਤ! ਸਰਬਰ ਕਉ = ਬਰਾਬਰ ਦਾ, ਤੇਰੇ ਜੇਡਾ। ਕਾਹਿ = ਕੌਣ ਹੈ?

ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ

For the sake of the pure-hearted devotee Prahlaad, You took the form of the man-lion, to tear apart and destroy Harnaakhash with your claws.

(ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੇ) ਭਗਤ (ਪ੍ਰਹਲਾਦ) ਦੀ ਖ਼ਾਤਰ (ਨਰਸਿੰਘ ਦਾ) ਰੂਪ ਧਾਰਿਆ ਸੀ, ਤੇ ਹਰਣਾਖਸ਼ ਨੂੰ ਨਹੁੰਆਂ ਨਾਲ ਚੀਰ ਕੇ ਮਾਰਿਆ ਸੀ। ਸੁਥਰ = ਅਡੋਲ। ਭਗਤ ਹਿਤ = ਭਗਤ ਦੀ ਖ਼ਾਤਰ। ਧਰਿਓ = ਧਰਿਆ ਹੈ। ਹਰਿਓ = ਮਾਰਿਆ ਹੈ। ਨਖ ਬਿਦਾਰਿ = ਨਹੁੰਆਂ ਨਾਲ ਚੀਰ ਕੇ। ਬਿਦਾਰਿ = ਚੀਰ ਕੇ।

ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ

You are the Infinite Supreme Lord God; with your symbols of power, You deceived Baliraja; who can know You?

ਹੇ ਸਤਿਗੁਰੂ! (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ) ਸੰਖ, ਚਕ੍ਰ, ਗਦਾ ਤੇ ਪਦਮ (ਚਿੰਨ੍ਹ ਹਨ); (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ) ਆਪ ਆਪਣੇ ਆਪ ਨੂੰ (ਬਾਵਨ-ਰੂਪ) ਛਲ ਬਣਾਇਆ ਸੀ। ਤੂੰ ਬੇਅੰਤ ਪਾਰਬ੍ਰਹਮ (ਦਾ ਰੂਪ) ਹੈਂ, ਤੇਰੇ ਉਸ ਰੂਪ ਨੂੰ ਕੌਣ ਪਛਾਣ ਸਕਦਾ ਹੈ? ਹੇ ਗੁਰੂ। ਸੰਖ ਚਕ੍ਰ ਗਦਾ ਪਦਮ = ਇਹ ਵਿਸ਼ਨੂੰ ਦੇ ਚਿੰਨ੍ਹ ਮੰਨੇ ਗਏ ਹਨ। ਛਦਮ = ਛਲ (ਭਾਵ, ਬਾਵਨ ਅਵਤਾਰ)। ਆਪੁ = ਆਪਣੇ ਆਪ ਨੂੰ। ਅਪਰੰਪਰ = ਬੇਅੰਤ। ਲਖੈ = ਪਛਾਣੇ।੨

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥

You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||2||7||

ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ ॥੨॥੭॥