ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
Waahay Guru, Waahay Guru, Waahay Guru, Waahay Jee-o.
ਵਾਹ ਵਾਹ! ਹੇ ਪਿਆਰੇ! ਹੇ ਗੁਰੂ! ਸਦਕੇ! ਵਾਹਿ ਗੁਰੂ = ਹੇ ਗੁਰੂ! ਤੂੰ ਅਚਰਜ ਹੈਂ।
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
You are lotus-eyed, with sweet speech, exalted and embellished with millions of companions. Mother Yashoda invited You as Krishna to eat the sweet rice.
ਤੇਰੇ ਕਮਲ ਵਰਗੇ ਨੇਤ੍ਰ ਹਨ, (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ) ਮਾਂ ਜਸੋਧਾ ਆਖਦੀ ਸੀ-'ਹੇ ਲਾਲ (ਆ), ਦਹੀਂ ਚਾਉਲ ਖਾ।' ਨੈਨ = ਨੇਤ੍ਰ। ਮਧੁਰ = ਮਿੱਠੇ। ਬੈਨ = ਬਚਨ। ਕੋਟਿ ਸੈਨ = ਕਰੋੜਾਂ ਸੈਨਾਂ, ਕਰੋੜਾਂ ਜੀਵ। ਸੰਗ = (ਤੇਰੇ) ਨਾਲ। ਸੋਭ = ਸੋਹਣੇ ਲੱਗਦੇ ਹਨ। ਜਿਸਹਿ = ਜਿਸ ਨੂੰ, (ਹੇ ਗੁਰੂ!) ਭਾਵ, ਤੈਨੂੰ, (ਹੇ ਗੁਰੂ!)। ਕਹਤ = ਆਖਦੀ ਸੀ। ਮਾ ਜਸੋਦ = ਮਾਂ ਜਸੋਧਾ। ਭਾਤੁ = ਚਉਲ। ਜੀਉ = ਹੇ ਪਿਆਰੇ!
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
Gazing upon Your supremely beautiful form, and hearing the musical sounds of Your silver bells tinkling, she was intoxicated with delight.
ਜਦੋਂ ਤੂੰ ਖੇਡ ਮਚਾਉਂਦਾ ਸੈਂ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ ਅੱਤ ਸੋਹਣੇ ਮੁਖੜੇ ਨੂੰ ਵੇਖ ਕੇ (ਮਾਂ ਜਸੋਧਾ) ਤੇਰੇ ਪਿਆਰ ਵਿਚ ਮਗਨ ਹੋ ਜਾਂਦੀ ਸੀ। ਦੇਖਿ = ਵੇਖ ਕੇ। ਅਤਿ ਅਨੂਪੁ = ਬੜਾ ਸੋਹਣਾ। ਮਹਾ ਮਗ ਭਈ = ਬਹੁਤ ਮਗਨ ਹੋ ਜਾਂਦੀ ਸੀ। ਕਿੰਕਨੀ = ਤੜਾਗੀ। ਸਬਦ = ਆਵਾਜ਼। ਝਨਤਕਾਰ = ਛਣਕਾਰ। ਖੇਲੁ ਪਾਹਿ ਜੀਉ = ਜਦੋਂ ਤੂੰ ਖੇਡ ਮਚਾਉਂਦਾ ਸੈਂ।
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵੁ ਗੵਾਨੁ ਧੵਾਨੁ ਧਰਤ ਹੀਐ ਚਾਹਿ ਜੀਉ ॥
Death's pen and command are in Your hands. Tell me, who can erase it? Shiva and Brahma yearn to enshrine Your spiritual wisdom in their hearts.
ਕਾਲ ਦੀ ਕਲਮ ਤੇ ਹੁਕਮ (ਗੁਰੂ ਦੇ ਹੀ) ਹੱਥ ਵਿਚ ਹਨ। ਦੱਸੋ, ਕਉਣ (ਗੁਰੂ ਦੇ ਹੁਕਮ ਨੂੰ) ਮਿਟਾ ਸਕਦਾ ਹੈ? ਸ਼ਿਵ ਤੇ ਬ੍ਰਹਮਾ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ। ਕਾਲ ਕਲਮ = ਕਾਲ ਦੀ ਕਲਮ। ਹਾਥਿ = (ਤੇਰੇ) ਹੱਥ ਵਿਚ। ਕਹਹੁ = ਦੱਸੋ। ਈਸੁ = ਸ਼ਿਵ। ਥੰਮ੍ਯ੍ਯ = ਬ੍ਰਹਮਾ। ਗ੍ਯ੍ਯਾਨੁ ਧ੍ਯ੍ਯਾਨੁ = ਤੇਰੇ ਗਿਆਨ ਤੇ ਧਿਆਨ ਨੂੰ। ਧਰਤ ਹੀਐ ਚਾਹਿ ਜੀਉ = ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||1||6||
ਹੇ ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਤੇ ਸਦਾ-ਥਿਰ ਹੈਂ ॥੧॥੬॥ ਸ੍ਰੀ ਨਿਵਾਸੁ = ਲੱਛਮੀ ਦਾ ਟਿਕਾਣਾ ॥੧॥੬॥