ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ

Those who realize the Eternal, Unchanging Word of God, like Dhroo, are immune to death.

ਜਿਨ੍ਹਾਂ (ਮਨੁੱਖਾਂ ਨੇ) ਗੁਰੂ ਦੇ ਬਚਨ ਧ੍ਰੂ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ (ਦੇ ਭੈ) ਤੋਂ ਬਚ ਗਏ ਹਨ। ਨਿਸ੍ਚਲ = ਦ੍ਰਿੜ੍ਹ ਕਰ ਕੇ। ਬਾਤ = (ਗੁਰੂ ਦੇ) ਬਚਨ।

ਤਿਨੑ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ

They cross over the terrifying world-ocean in an instant; the Lord created the world like a bubble of water.

ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ (ਸਮਝਦੇ ਹਨ)। ਰੁਦ੍ਰੁ = ਡਰਾਉਣਾ। ਜਲਹਰ = ਜਲਧਰ, ਬੱਦਲ। ਬਿੰਬ = ਛਾਇਆ। ਜਲਹਰ ਬਿੰਬ = ਬੱਦਲਾਂ ਦੀ ਛਾਂ। ਰਚਾ = ਬਣਿਆ ਹੋਇਆ ਹੈ।

ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ

The Kundalini rises in the Sat Sangat, the True Congregation; through the Word of the Guru, they enjoy the Lord of Supreme Bliss.

ਉਹਨਾਂ ਦੇ ਮਨ ਦੇ ਵੱਟ ਸਤ-ਸੰਗ ਵਿਚ ਖੁਲ੍ਹਦੇ ਹਨ, ਉਹ ਪਰਮਾਨੰਦ ਮਾਣਦੇ ਹਨ ਤੇ ਗੁਰੂ ਦੀ ਬਰਕਤਿ ਨਾਲ ਉਹਨਾਂ ਦਾ ਜਸ ਪਰਗਟਦਾ ਹੈ। ਕੁੰਡਲਨੀ = ਗੁੰਝਲ, ਮਨ ਦੇ ਮਾਇਆ ਨਾਲ ਵਲੇਵੇਂ। ਸੁਰਝੀ = ਸੁਲਝੀ, ਖੁਲ੍ਹ ਗਈ। ਗੁਰੂ ਮੁਖਿ = ਗੁਰੂ ਦੀ ਰਾਹੀਂ। ਮਚਾ = ਮਚੇ ਹਨ, ਚਮਕੇ ਹਨ, ਪਰਗਟ ਹੁੰਦੇ ਹਨ।

ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥

The Supreme Guru is the Lord and Master over all; so serve the True Guru, in thought, word and deed. ||5||

(ਤਾਂ ਤੇ ਇਹੋ ਜਿਹੇ) ਸੱਚੇ ਗੁਰੂ ਨੂੰ ਮਨ ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ ॥੫॥