ਸਵੈਯਾ

SWAYYA

ਸਵੈਯਾ:

ਸ੍ਰੀ ਬਲਦੇਵ ਸਬੈ ਦਲੁ ਲੈ ਇਤ ਤੇ ਉਮਡਿਓ ਉਤ ਤੇ ਉਇ ਆਏ

Balram from this side and the enemy from the other side alonghwith their armies rushed forward

ਇਧਰੋ ਬਲਦੇਵ ਸਾਰੀ ਸੈਨਾ ਲੈ ਕੇ ਚੜ੍ਹ ਆਇਆ ਅਤੇ ਉਧਰੋਂ ਉਹ ਵੀ ਆ ਗਏ।

ਜੁਧੁ ਕੀਓ ਹਲ ਲੈ ਨਿਜ ਪਾਨਿ ਹਕਾਰਿ ਹਕਾਰਿ ਪ੍ਰਹਾਰ ਲਗਾਏ

Balram took his plough in his hand and challenging the enemy struck his blows

(ਬਲਦੇਵ ਨੇ) ਆਪਣੇ ਹੱਥ ਵਿਚ ਹਲ ਲੈ ਕੇ ਲਲਕਾਰ ਲਲਕਾਰ ਕੇ ਸਟਾਂ ਮਾਰੀਆਂ ਹਨ।

ਏਕ ਪਰੇ ਭਟ ਜੂਝਿ ਧਰਾ ਪਰ ਏਕ ਲਰੈ ਮਿਲ ਕੈ ਇਕ ਧਾਏ

Someone died and fell upon the earth, someone fought and someone fled away

ਕਈ ਸੂਰਮੇ ਜੂਝ ਕੇ ਧਰਤੀ ਉਤੇ ਪੈ ਗਏ ਹਨ, ਕਈ ਲੜ ਰਹੇ ਹਨ ਅਤੇ ਕਈ ਭਜ ਗਏ ਹਨ।

ਮੂਸਲ ਲੈ ਬਹੁਰੇ ਕਰ ਮੈ ਅਰਿ ਮਾਰਿ ਘਨੇ ਜਮ ਧਾਮਿ ਪਠਾਏ ॥੧੭੪੧॥

Then Balram took his mace in his hand despatched many enemies to the abode of Yama.1741.

(ਬਲਦੇਵ ਨੇ) ਫਿਰ ਆਪਣੇ ਹੱਥ ਵਿਚ ਮੂਸਲ ਲੈ ਕੇ ਬਹੁਤ ਸਾਰੇ ਵੈਰੀਆਂ ਨੂੰ ਮਾਰ ਮਾਰ ਕੇ ਯਮ-ਲੋਕ ਭੇਜ ਦਿੱਤਾ ਹੈ ॥੧੭੪੧॥

ਰੋਸ ਭਯੋ ਘਨ ਸ︀ਯਾਮ ਲਯੋ ਧਨੁ ਬਾਨੁ ਸੰਭਾਰਿ ਤਹੀ ਉਠਿ ਧਾਯੋ

ਸ੍ਰੀ ਕ੍ਰਿਸ਼ਨ ਨੂੰ ਵੀ ਕ੍ਰੋਧ ਆ ਗਿਆ ਹੈ ਅਤੇ ਧਨੁਸ਼ ਬਾਣ ਸੰਭਾਲ ਕੇ ਉਠ ਕੇ ਦੌੜ ਪਏ ਹਨ।

ਆਨਿ ਪਰਿਓ ਤਬ ਹੀ ਤਿਨ ਪੈ ਰਿਪੁ ਕਉ ਹਤਿ ਕੈ ਨਦਿ ਸ੍ਰੋਨ ਬਹਾਯੋ

Krishna took his bow and arrows in his hands and marched towards the same side and falling upon the enemy, he caused a stream of blood to flow

ਉਨ੍ਹਾਂ ਉਤੇ ਉਸ ਵੇਲੇ ਆ ਝਪਟੇ ਹਨ ਅਤੇ ਵੈਰੀਆਂ ਨੂੰ ਮਾਰ ਕੇ ਲਹੂ ਦੀਆਂ ਨਦੀਆਂ ਵਗਾ ਦਿੱਤੀਆਂ ਹਨ।

ਬਾਜ ਕਰੀ ਰਥਪਤਿ ਬਿਪਤਿ ਪਰੀ ਰਨ ਮੈ ਨਹਿ ਕੋ ਠਹਿਰਾਯੋ

A great affliction fell upon the horses, elephants and the chariot-owners

ਘੋੜਿਆਂ, ਹਾਥੀਆਂ ਅਤੇ ਰਥਾਂ ਵਾਲਿਆਂ ਉਤੇ ਮੁਸੀਬਤ ਬਣ ਗਈ ਹੈ ਅਤੇ ਰਣ-ਭੂਮੀ ਵਿਚ ਕੋਈ ਵੀ ਠਹਿਰਿਆ ਨਹੀਂ ਹੈ।

ਭਾਜਤ ਜਾਤ ਸਬੈ ਰਿਸਿ ਖਾਤ ਕਛੂ ਬਸਾਤ ਕਹੈ ਦੁਖੁ ਪਾਯੋ ॥੧੭੪੨॥

None could stay in the war arena, all are running away, they are in anger and anguish and also helpless.1742.

ਸਾਰੇ ਭਜੀ ਜਾਂਦੇ ਹਨ ਅਤੇ ਗੁੱਸਾ ਖਾਈ ਜਾਂਦੇ ਹਨ। (ਉਨ੍ਹਾਂ ਦਾ) ਕੋਈ ਵਸ ਨਹੀਂ ਚਲਦਾ, ਦੁਖ ਸਹੀ ਜਾ ਰਹੇ ਹਨ ॥੧੭੪੨॥

ਆਗੇ ਕੀ ਸੈਨ ਭਜੀ ਜਬ ਹੀ ਤਬ ਪਉਰਖ ਸ੍ਰੀ ਬ੍ਰਿਜਰਾਜ ਸੰਭਾਰਿਓ

ਜਦੋਂ ਸਾਹਮਣੇ ਵਾਲੀ ਸੈਨਾ ਭਜ ਗਈ, ਤਦੋਂ ਸ੍ਰੀ ਕ੍ਰਿਸ਼ਨ ਨੇ ਆਪਣਾ ਬਲ ਸੰਭਾਲਿਆ।

ਠਾਢੋ ਜਹਾ ਦਲ ਕੋ ਪਤਿ ਹੈ ਤਹਾ ਜਾਇ ਪਰ︀ਯੋ ਚਿਤ ਬੀਚ ਬਿਚਾਰਿਓ

When the confronging army fled, Krishna in extreme anger sustained his strength and thinking in his mind, he reached there, where the general of the army was standing

ਜਿਥੇ (ਵੈਰੀ) ਦਲ ਦਾ ਸੁਆਮੀ ਖੜੋਤਾ ਸੀ, (ਕ੍ਰਿਸ਼ਨ ਨੇ) ਚਿਤ ਵਿਚ ਵਿਚਾਰ ਕੀਤਾ ਅਤੇ ਉਥੇ (ਉਨ੍ਹਾਂ ਉਪਰ) ਜਾ ਪਿਆ।

ਸਸਤ੍ਰ ਸੰਭਾਰਿ ਮੁਰਾਰਿ ਸਬੈ ਨ੍ਰਿਪ ਠਾਢੋ ਜਹਾ ਤਿਹ ਓਰਿ ਸਿਧਾਰਿਓ

ਸ੍ਰੀ ਕ੍ਰਿਸ਼ਨ, ਸਾਰੇ ਸ਼ਸਤ੍ਰ ਸੰਭਾਲ ਕੇ, ਜਿਥੇ ਰਾਜਾ (ਜਰਾਸੰਧ) ਖੜੋਤਾ ਸੀ, ਉਸ ਪਾਸੇ ਵਲ ਚਲ ਪਿਆ।

ਬਾਨ ਕਮਾਨ ਗਹੀ ਘਨਿ ਸ︀ਯਾਮ ਜਰਾਸੰਧਿ ਕੋ ਅਭਿਮਾਨ ਉਤਾਰਿਓ ॥੧੭੪੩॥

Holding his weapons, Krishna reached that place, where the king Jarasandh was standing, he held his bow and arrows and pulversied the ego of Jarasandh.1743.

ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਫੜ ਲਿਆ ਹੈ ਅਤੇ ਜਰਾਸੰਧ ਦਾ ਅਭਿਮਾਨ ਉਤਾਰ ਦਿੱਤਾ ॥੧੭੪੩॥

ਸ੍ਰੀ ਬਲਬੀਰ ਸਰਾਸਨੁ ਤੇ ਜਬ ਤੀਰ ਛੁਟੇ ਤਬ ਕੋ ਠਹਰਾਵੈ

ਸ੍ਰੀ ਕ੍ਰਿਸ਼ਨ ਦੇ ਧਨੁਸ਼ ਤੋਂ ਜਦ ਬਾਣ ਛੁਟਦੇ ਹਨ, ਤਦ (ਭਲਾ) ਕੌਣ ਠਹਿਰ ਸਕਦਾ ਹੈ।

ਜਾਇ ਲਗੇ ਜਿਹ ਕੇ ਉਰ ਮੈ ਸਰ ਸੋ ਛਿਨ ਮੈ ਜਮ ਧਾਮਿ ਸਿਧਾਵੈ

When the arrows were discharged from the bow of Krishna, who could then stand against him? Those who were hit by these arrows, they reached the abode of Yama in an instant

ਜਿਸ ਦੇ ਸੀਨੇ ਵਿਚ ਬਾਣ ਜਾ ਲਗਦਾ ਹੈ, ਉਹ ਛਿਣ ਭਰ ਵਿਚ ਯਮ ਲੋਕ ਚਲਾ ਜਾਂਦਾ ਹੈ।

ਐਸੇ ਕੋ ਪ੍ਰਗਟਿਓ ਜਗ ਮੈ ਭਟ ਜੋ ਸਮੁਹਾਇ ਕੈ ਜੁਧੁ ਮਚਾਵੈ

No such warrior has been born, who could fight in front of Krishna

ਅਜਿਹਾ ਕੋਈ ਸੂਰਮਾ ਜਗਤ ਵਿਚ ਪ੍ਰਗਟ ਨਹੀਂ ਹੋਇਆ ਹੈ ਜੋ (ਸ੍ਰੀ ਕ੍ਰਿਸ਼ਨ ਦੇ) ਸਾਹਮਣੇ ਹੋ ਕੇ ਯੁੱਧ ਮਚਾਵੇ।

ਭੂਪਤਿ ਕਉ ਨਿਜ ਬੀਰ ਕਹੈਂ ਹਰਿ ਮਾਰਤ ਸੈਨ ਚਲਿਓ ਰਨਿ ਆਵੈ ॥੧੭੪੪॥

The warriors of the king said to him, “Krishna is coming alongwith his army in order to kill us.”1744.

ਰਾਜਾ (ਜਰਾਸੰਧ ਨੂੰ) ਉਸ ਦੇ ਯੋਧੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ (ਸਾਡੀ) ਸੈਨਾ ਨੂੰ ਮਾਰਦਾ ਹੋਇਆ ਚਲਿਆ ਆ ਰਿਹਾ ਹੈ ॥੧੭੪੪॥

ਸ︀ਯਾਮ ਕੀ ਓਰ ਤੇ ਬਾਨ ਛੁਟੇ ਨ੍ਰਿਪ ਕੇ ਦਲ ਕੇ ਬਹੁ ਬੀਰਨ ਘਾਏ

Many warriors on the side of the king were killed, when the arrows were discharged from the side of Krishna

ਸ੍ਰੀ ਕ੍ਰਿਸ਼ਨ ਵਲੋਂ (ਜਿਹੜੇ) ਬਾਣ ਛੁਟਦੇ ਹਨ, (ਉਨ੍ਹਾਂ ਨੇ) ਰਾਜੇ ਦੀ ਸੈਨਾ ਦੇ ਬਹੁਤ ਸਾਰੇ ਯੋਧੇ ਮਾਰ ਦਿੱਤੇ ਹਨ।

ਜੇਤਿਕ ਆਇ ਭਿਰੇ ਹਰਿ ਸੋ ਛਿਨ ਬੀਚ ਤੇਊ ਜਮ ਧਾਮਿ ਪਠਾਏ

Those who fought with Krishna, reached the abode of Yama

ਜਿਤਨੇ ਆ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਗੇ ਹਨ, ਉਨ੍ਹਾਂ ਨੂੰ ਛਿਣ ਭਰ ਵਿਚ ਯਮ ਲੋਕ ਭੇਜ ਦਿੱਤਾ ਹੈ।

ਕਉਤੁਕ ਦੇਖ ਕੈ ਯੌ ਰਨ ਮੈ ਅਤਿ ਆਤੁਰ ਹੁਇ ਤਿਨ ਬੈਨ ਸੁਨਾਏ

ਯੁੱਧ-ਭੂਮੀ ਵਿਚ (ਸ੍ਰੀ ਕ੍ਰਿਸ਼ਨ ਦੇ) ਕੌਤਕ ਵੇਖ ਕੇ (ਵੈਰੀ ਸੈਨਿਕ) ਦੁਖੀ ਹੋ ਕੇ (ਰਾਜੇ ਪ੍ਰਤਿ) ਇਸ ਤਰ੍ਹਾਂ ਕਹਿੰਦੇ ਹਨ।

ਆਵਨ ਦੇਹੁ ਅਬੈ ਹਮ ਲਉ ਨ੍ਰਿਪ ਐਸੇ ਕਹਿਓ ਸਿਗਰੇ ਸਮਝਾਏ ॥੧੭੪੫॥

Seeing this spectacle, the king god agitated and told and instructed his warriors, “Let Krishna near me, then I shall see.”1745.

(ਉੱਤਰ ਵਿਚ) ਰਾਜੇ ਨੇ ਇਸ ਤਰ੍ਹਾਂ ਕਹਿ ਕੇ ਸਾਰਿਆਂ ਨੂੰ ਸਮਝਾਇਆ ਕਿ ਹੁਣ ਮੇਰੇ ਤਕ (ਉਸ ਨੂੰ) ਆਣ ਦਿਓ ॥੧੭੪੫॥

ਭੂਪ ਲਖਿਓ ਹਰਿ ਆਵਤ ਹੀ ਸੰਗ ਲੈ ਪ੍ਰਿਤਨਾ ਤਬ ਆਪੁ ਹੀ ਧਾਯੋ

When the king saw Krishna coming, he marched forward alongwith his army

ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਰਾਜੇ ਨੇ ਵੇਖਿਆ ਤਾਂ ਸੈਨਾ ਲੈ ਕੇ ਆਪ ਹੀ ਅਗੇ ਨੂੰ ਵਧ ਚਲਿਆ।

ਆਗੇ ਕੀਏ ਨਿਜ ਲੋਗ ਸਬੈ ਤਬ ਲੈ ਕਰ ਮੋ ਬਰ ਸੰਖ ਬਜਾਯੋ

He caused his warriors to advance and taking up his conch in his hand, he blew it

ਆਪਣੇ ਸਾਰਿਆਂ ਲੋਕਾਂ ਨੂੰ ਅਗੇ ਕੀਤਾ ਅਤੇ ਤਦ ਆਪਣੇ ਹੱਥ ਵਿਚ ਸੰਖ ਲੈ ਕੇ ਜ਼ੋਰ ਨਾਲ ਵਜਾਇਆ।

ਸ︀ਯਾਮ ਭਨੈ ਤਿਹ ਆਹਵ ਮੈ ਅਤਿ ਹੀ ਮਨ ਭੀਤਰ ਕੋ ਡਰ ਪਾਯੋ

The poet says that there is no fear in the mind of anyone in the war

(ਕਵੀ) ਸ਼ਿਆਮ ਕਹਿੰਦੇ ਹਨ, ਯੁੱਧ-ਭੂਮੀ ਵਿਚ ਆ ਕੇ (ਉਸ ਨੇ) ਮਨ ਅੰਦਰ ਬਹੁਤ ਡਰ ਅਨੁਭਵ ਕੀਤਾ।

ਤਾ ਧੁਨਿ ਕੋ ਸੁਨਿ ਕੈ ਬਰ ਬੀਰਨ ਕੇ ਚਿਤਿ ਮਾਨਹੁ ਚਾਉ ਬਢਾਯੋ ॥੧੭੪੬॥

Hearing the sound of the conch, the minds of the warriors were excited.1746.

ਉਸ (ਸੰਖ) ਦੀ ਧੁਨ ਨੂੰ ਸੁਣ ਕੇ ਸ੍ਰੇਸ਼ਠ ਸੂਰਮਿਆਂ ਦੇ ਮਨ ਵਿਚ ਮਾਨੋ ਚਾਉ ਵਧ ਗਿਆ ਹੋਵੇ ॥੧੭੪੬॥