ਵਡਹੰਸੁ ਮਹਲਾ ੫ ॥
Wadahans, Fifth Mehl:
ਵਡਹੰਸ ਪੰਜਵੀਂ ਪਾਤਿਸ਼ਾਹੀ।
ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥
Do not forget me, O God, Merciful to the meek.
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਤੋਂ ਕਦੇ ਨਾ ਭੁਲ! ਵਿਸਰੁ ਨਾਹੀ = ਨਾਹ ਭੁੱਲ। ਪ੍ਰਭ = ਹੇ ਪ੍ਰਭੂ!
ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥
I seek Your Sanctuary, O Perfect, Compassionate Lord. ||1||Pause||
ਮੈਂ ਤੇਰੀ ਸਰਨ ਆਇਆ ਹਾਂ, ਹੇ ਸਰਬ-ਵਿਆਪਕ! ਹੇ ਕਿਰਪਾ ਦੇ ਘਰ! ॥੧॥ ਰਹਾਉ ॥ ਪੂਰਨ = ਹੇ ਸਰਬ-ਵਿਆਪਕ ॥੧॥ ਰਹਾਉ ॥
ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥
Wherever You come to mind, that place is blessed.
ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ ਉਹ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ। ਜਹ = ਜਿੱਥੇ। ਚਿਤਿ = ਚਿੱਤ ਵਿਚ। ਜਹ ਚਿਤਿ = ਜਿਸ ਚਿੱਤ ਵਿਚ। ਥਾਨੁ = ਹਿਰਦਾ-ਥਾਂ।
ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥
The moment I forget You, I am stricken with regret. ||1||
ਜਿਸ ਵੇਲੇ ਤੂੰ (ਮੈਨੂੰ) ਭੁੱਲ ਜਾਂਦਾ ਹੈ ਤਦੋਂ (ਮੈਨੂੰ) ਹਉਕਾ ਲੱਗਦਾ ਹੈ ॥੧॥ ਜਿਤੁ = ਜਿਸ ਵਿਚ। ਹਾਵਾ = ਹਾਹੁਕਾ ॥੧॥
ਤੇਰੇ ਜੀਅ ਤੂ ਸਦ ਹੀ ਸਾਥੀ ॥
All beings are Yours; You are their constant companion.
(ਹੇ ਪ੍ਰਭੂ!) ਜੀਵ ਤੇਰੇ (ਪੈਦਾ ਕੀਤੇ ਹੋਏ) ਹਨ, ਤੂੰ ਸਦਾ ਹੀ ਇਨ੍ਹਾਂ ਦਾ ਮਦਦਗਾਰ ਹੈਂ। ਜੀਅ = ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਦ = ਸਦਾ।
ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥੨॥
Please, give me Your hand, and pull me up out of this world-ocean. ||2||
(ਹੇ ਪ੍ਰਭੂ! ਆਪਣਾ) ਹੱਥ ਦੇ ਕੇ (ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚੋਂ ਕੱਢ ਲੈ ॥੨॥ ਤੇ = ਤੋਂ, ਵਿਚੋਂ। ਦੇ = ਦੇ ਕੇ। ਹਾਥੀ = ਹੱਥ ॥੨॥
ਆਵਣੁ ਜਾਣਾ ਤੁਮ ਹੀ ਕੀਆ ॥
Coming and going are by Your Will.
(ਹੇ ਪ੍ਰਭੂ!) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੋਇਆ ਹੈ, ਆਵਣੁ ਜਾਣਾ = ਜਨਮ ਮਰਨ ਦਾ ਗੇੜ
ਜਿਸੁ ਤੂ ਰਾਖਹਿ ਤਿਸੁ ਦੂਖੁ ਨ ਥੀਆ ॥੩॥
One whom You save is not afflicted by suffering. ||3||
ਜਿਸ ਜੀਵ ਨੂੰ ਤੂੰ (ਇਸ ਗੇੜ ਵਿਚੋਂ) ਬਚਾ ਲੈਂਦਾ ਹੈਂ, ਉਸ ਨੂੰ ਕੋਈ ਦੁਖ ਪੋਹ ਨਹੀਂ ਸਕਦਾ ॥੩॥
ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥
You are the One and only Lord and Master; there is no other.
(ਹੇ ਪ੍ਰਭੂ!) ਤੂੰ ਹੀ ਇਕ ਮਾਲਕ ਹੈਂ ਐਸਾ ਕੋਈ ਹੋਰ ਨਹੀਂ। ਸਾਹਿਬੁ = ਮਾਲਕ। ਏਕੋ = ਇੱਕ ਹੀ।
ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥
Nanak offers this prayer with his palms pressed together. ||4||7||
ਨਾਨਕ (ਤੇਰੇ ਅੱਗੇ) ਹੱਥ ਜੋੜ ਕੇ ਬੇਨਤੀ ਕਰਦਾ ਹੈ ॥੪॥੭॥ ਬਿਨਉ = ਬੇਨਤੀ। ਨਾਨਕੁ ਕਰੈ = ਨਾਨਕ ਕਰਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖੋ}। ਕਰ = (ਦੋਵੇਂ) ਹੱਥ। ਜੋਰਿ = ਜੋੜ ਕੇ ॥੪॥੭॥