ਵਡਹੰਸੁ ਮਹਲਾ ੫ ॥
Wadahans, Fifth Mehl:
ਵਡਹੰਸ ਪੰਜਵੀਂ ਪਾਤਸ਼ਾਹੀ।
ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥
In the Saadh Sangat, the Company of the Holy, drink in the Ambrosial Nectar of the Lord.
ਗੁਰੂ ਦੀ ਸੰਗਤ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਣਾ ਚਾਹੀਦਾ ਹੈ, ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ। ਪੀਜੈ = ਪੀ ਸਕੀਦਾ ਹੈ।
ਨਾ ਜੀਉ ਮਰੈ ਨ ਕਬਹੂ ਛੀਜੈ ॥੧॥
The soul does not die, nor does it ever waste away. ||1||
ਜਿਸ ਨਾਲ ਜਿੰਦ ਨਾਂ ਆਤਮਕ ਮੌਤੇ ਮਰਦੀ ਹੈ ਤੇ ਨਾਂ ਕਦੇ ਆਤਮਕ ਜੀਵਨ ਵਿੱਚ ਕਮਜ਼ੋਰੀ ਹੁੰਦੀ ਹੈ ॥੧॥ ਜੀਉ = ਜਿੰਦ। ਨਾ ਮਰੈ = ਆਤਮਕ ਮੌਤੇ ਨਹੀਂ ਮਰਦੀ। ਨ ਛੀਜੈ = ਆਤਮਕ ਜੀਵਨ ਵਿਚ ਕਮਜ਼ੋਰ ਨਹੀਂ ਹੁੰਦੀ ॥੧॥
ਵਡਭਾਗੀ ਗੁਰੁ ਪੂਰਾ ਪਾਈਐ ॥
By great good fortune, one meets the Perfect Guru.
ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,
ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥
By Guru's Grace, one meditates on God. ||1||Pause||
ਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥ ਰਹਾਉ ॥ ਤੇ = ਤੋਂ, ਨਾਲ ॥੧॥ ਰਹਾਉ ॥
ਰਤਨ ਜਵਾਹਰ ਹਰਿ ਮਾਣਕ ਲਾਲਾ ॥
The Lord is the jewel, the pearl, the gem, the diamond.
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ। ਮਾਣਕ = ਮੋਤੀ।
ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥
Meditating, meditating in remembrance on God, I am in ecstasy. ||2||
ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ ॥੨॥ ਸਿਮਰਿ = ਸਿਮਰ ਕੇ। ਨਿਹਾਲਾ = ਪ੍ਰਸੰਨ, ਖ਼ੁਸ਼ ॥੨॥
ਜਤ ਕਤ ਪੇਖਉ ਸਾਧੂ ਸਰਣਾ ॥
Wherever I look, I see the Sanctuary of the Holy.
ਮੈਂ ਜਿਧਰ ਕਿਧਰ ਵੇਖਦਾ ਹਾਂ, ਕੇਵਲ ਗੁਰੂ ਦੀ ਸਰਨ ਦੀ ਰਾਹੀਂ ਹੀ, ਜਤ ਕਤ = ਜਿਧਰ ਕਿਧਰ। ਪੇਖਉ = ਮੈਂ ਵੇਖਦਾ ਹਾਂ। ਸਾਧੂ = ਗੁਰੂ।
ਹਰਿ ਗੁਣ ਗਾਇ ਨਿਰਮਲ ਮਨੁ ਕਰਣਾ ॥੩॥
Singing the Glorious Praises of the Lord, my soul becomes immaculately pure. ||3||
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ ॥੩॥ ਗਾਇ = ਗਾ ਕੇ। ਨਿਰਮਲ = ਪਵਿਤ੍ਰ ॥੩॥
ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥
Within each and every heart, dwells my Lord and Master.
ਮੇਰਾ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ। ਘਟ = ਸਰੀਰ। ਵੂਠਾ = ਵੱਸਦਾ ਹੈ।
ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥
O Nanak, one obtains the Naam, the Name of the Lord, when God bestows His Mercy. ||4||6||
ਜਦ ਪ੍ਰਭੂ ਪ੍ਰਸੰਨ ਹੁੰਦਾ ਹੈ ਤਾਂ ਉਸ ਦਾ ਨਾਮ (-ਸਿਮਰਨ) ਪ੍ਰਾਪਤ ਹੁੰਦਾ ਹੈ, ਹੇ ਨਾਨਕ! ॥੪॥੬॥ ਤੂਠਾ = ਪ੍ਰਸੰਨ ਹੁੰਦਾ ਹੈ ॥੪॥੬॥