ਵਡਹੰਸੁ ਮਹਲਾ

Wadahans, Fifth Mehl:

ਵਡਹੰਸ ਪੰਜਵੀਂ ਪਾਤਸ਼ਾਹੀ।

ਤੂ ਵਡ ਦਾਤਾ ਅੰਤਰਜਾਮੀ

You are the Great Giver, the Inner-knower, the Searcher of hearts.

(ਹੇ ਪ੍ਰਭੂ!) ਤੂੰ ਸਭ ਤੋਂ ਵੱਡਾ ਦਾਤਾ ਹੈਂ, ਤੂੰ (ਜੀਵਾਂ ਦੇ) ਦਿਲ ਦੀ ਜਾਣਨ ਵਾਲਾ ਹੈਂ, ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ।

ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥

God, the Perfect Lord and Master, is permeating and pervading in all. ||1||

ਹੇ ਮੇਰੇ ਸੁਆਮੀ! ਹੇ ਸਰਬ-ਵਿਆਪਕ! ਤੂੰ ਸਭ ਦੇ ਅੰਦਰ ਮੌਜੂਦ ਹੈਂ ॥੧॥ ਪੂਰਨ = ਸਰਬ-ਵਿਆਪਕ ॥੧॥

ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ

The Name of my Beloved God is my only support.

ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ (ਮੇਰੀ ਜ਼ਿੰਦਗੀ ਦਾ) ਆਸਰਾ ਹੈ। ਪ੍ਰਭ = ਹੇ ਪ੍ਰਭੂ! ਅਧਾਰਾ = ਆਸਰਾ।

ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ

I live by hearing, continually hearing Your Name. ||1||Pause||

ਤੇਰਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥ ਰਹਾਉ ॥ ਹਉ = ਮੈਂ। ਸੁਣਿ = ਸੁਣ ਕੇ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥ ਰਹਾਉ ॥

ਤੇਰੀ ਸਰਣਿ ਸਤਿਗੁਰ ਮੇਰੇ ਪੂਰੇ

I seek Your Sanctuary, O my Perfect True Guru.

ਹੇ ਮੇਰੇ ਪੂਰੇ ਸਤਿਗੁਰੂ! ਮੈਂ ਤੇਰੀ ਸਰਨ ਆਇਆ ਹਾਂ, ਸਤਿਗੁਰ = ਹੇ ਸਤਿਗੁਰੂ!

ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥

My mind is purified by the dust of the Saints. ||2||

ਕਿਉਂ ਕਿ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ ॥੨॥ ਧੂਰੇ = ਚਰਨ-ਧੂੜ ਵਿਚ ॥੨॥

ਚਰਨ ਕਮਲ ਹਿਰਦੈ ਉਰਿ ਧਾਰੇ

I have enshrined His Lotus Feet within my heart.

(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਮੈਂ ਆਪਣੇ ਹਿਰਦੇ ਵਿਚ ਟਿਕਾਏ ਹੋਏ ਹਨ, ਉਰਿ = ਹਿਰਦੇ ਵਿਚ।

ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥

I am a sacrifice to the Blessed Vision of Your Darshan. ||3||

ਤੇ ਮੈਂ ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ ॥੩॥ ਜਾਈ = ਜਾਈਂ, ਮੈਂ ਜਾਂਦਾ ਹਾਂ। ਕਉ = ਨੂੰ, ਤੋਂ ॥੩॥

ਕਰਿ ਕਿਰਪਾ ਤੇਰੇ ਗੁਣ ਗਾਵਾ

Show mercy unto me, that I may sing Your Glorious Praises.

(ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ, ਗਾਵਾ = ਗਾਵਾਂ, ਮੈਂ ਗਾਵਾਂ।

ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥੫॥

O Nanak, chanting the Naam, the Name of the Lord, I obtain peace. ||4||5||

ਤੇ ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ, ਹੇ ਨਾਨਕ! ॥੪॥੫॥ ਪਾਵਾ = ਪਾਵਾਂ ॥੪॥੫॥