ਛਪੈ ਛੰਦ

CHHAPAI STANZA

ਛਪੈ ਛੰਦ:

ਬਲਿ ਮਹੀਪ ਜਿਨ ਛਲ︀ਯੋ ਬ੍ਰਹਮ ਬਾਵਨ ਬਸ ਕਿਨੋ

This Avivek had conquered mighty Bali and had to become sub-servient to Vaman

ਜਿਸ ਨੇ ਬਲਿ ਰਾਜੇ ਨੂੰ ਛਲ ਲਿਆ ਸੀ ਅਤੇ ਬ੍ਰਹਮਾ ਅਤੇ ਬਾਵਨ ਨੂੰ ਵਸ ਵਿਚ ਕਰ ਲਿਆ ਸੀ।

ਕਿਸਨ ਬਿਸਨ ਜਿਨ ਹਰੇ ਦੰਡ ਰਘੁਪਤਿ ਤੇ ਲਿਨੋ

He destroyed Krishna (Vishnu) and received penalty form Raghupati Ram

ਜਿਸ ਨੇ ਕ੍ਰਿਸ਼ਨ ਅਤੇ ਵਿਸ਼ਣੂ ਨੂੰ ਹਰ ਲਿਆ ਸੀ ਅਤੇ ਰਾਮ ਚੰਦਰ ਤੋਂ ਦੰਡ ਲਿਆ ਸੀ।

ਦਸ ਗ੍ਰੀਵਹਿ ਜਿਨਿ ਹਰਾ ਸੁਭਟ ਸੁੰਭਾਸੁਰ ਖੰਡ︀ਯੋ

ਜਿਸ ਨੇ ਰਾਵਣ ਨੂੰ ਪਰਾਜਿਤ ਕਰ ਦਿੱਤਾ ਸੀ ਅਤੇ ਮਹਾਨ ਬਲਵਾਨ ਸ਼ੁੰਭ ਦੈਂਤ ਨੂੰ ਖੰਡ ਖੰਡ ਕਰ ਦਿੱਤਾ ਸੀ।

ਮਹਖਾਸੁਰ ਮਰਦੀਆ ਮਾਨ ਮਧੁ ਕੀਟ ਬਿਹੰਡ੍ਰਯੋ

He destroyed Ravana and Jambhasura and killed Mahishasura, Madhu and Kaitabh

ਮਹਿਖਾਸੁਰ ਨੂੰ ਮਾਰ ਦਿੱਤਾ ਸੀ ਅਤੇ ਮਧੁ ਤੇ ਕੈਟਭ ਦਾ ਮਾਨ ਤੋੜ ਦਿੱਤਾ ਸੀ।

ਸੋਊ ਮਦਨ ਰਾਜ ਰਾਜਾ ਨ੍ਰਿਪਤਿ ਨ੍ਰਿਪ ਅਬਿਬੇਕ ਮੰਤ੍ਰੀ ਕੀਯੋ

O beautiful king like the god of love! you have made that Avivek you minister,

ਉਸ ਰਾਜਿਆਂ ਦੇ ਰਾਜੇ ਅਬਿਬੇਕ ਰਾਜੇ ਨੇ ਕਾਮਦੇਵ ਨੂੰ ਆਪਣਾ ਮੰਤਰੀ ਬਣਾਇਆ।

ਜਿਹ ਦੇਵ ਦਈਤ ਗੰਧ੍ਰਬ ਮੁਨਿ ਜੀਤਿ ਅਡੰਡ ਡੰਡਹਿ ਲੀਯੋ ॥੧੬੬॥

Who after conquering the gods, demons, Gandharvas and sages had received tributes from them.166.

ਜਿਸ ਨੇ ਦੇਵਤੇ, ਦੈਂਤ, ਗੰਧਰਬ, ਮੁਨੀ ਆਦਿ ਜਿਤ ਕੇ ਨਾ ਦੰਡੇ ਜਾ ਸਕਣ ਵਾਲਿਆਂ ਤੋਂ ਦੰਡ ਵਸੂਲ ਕੀਤਾ ॥੧੬੬॥

ਜਵਨ ਕ੍ਰੁਧ ਜੁਧ ਕਰਣ ਕੈਰਵ ਰਣ ਘਾਏ

Because of the anger of this Avivek, Karan and Kaurvas were destroyed in the battlefield

ਜਿਸ ਨੇ ਕ੍ਰੋਧਿਤ ਹੋ ਕੇ ਯੁੱਧ ਵਿਚ ਕਰਨ ਅਤੇ ਕੈਰਵਾਂ ਨੂੰ ਰਣ-ਭੂਮੀ ਵਿਚ ਮਾਰਿਆ।

ਜਾਸੁ ਕੋਪ ਕੇ ਕੀਨ ਸੀਸ ਦਸ ਸੀਸ ਗਵਾਏ

Because of its anger, Ravana had to lose all his ten heads

ਜਿਸ ਦੇ ਕ੍ਰੋਧ ਕਰਨ ਤੇ ਰਾਵਣ ਨੇ ਦਸ ਸਿਰ ਗੰਵਾ ਲਏ।

ਜਉਨ ਕ੍ਰੁਧ ਕੇ ਕੀਏ ਦੇਵ ਦਾਨਵ ਰਣਿ ਲੁਝੇ

Therefore, O the master of he armies! O king! the day when getting enraged,

ਜਿਸ ਦੇ ਕ੍ਰੋਧ ਕਰਨ ਤੇ ਦੇਵਤੇ ਅਤੇ ਦੈਂਤ ਰਣ ਵਿਚ ਲੜ ਮੋਏ।

ਜਾਸੁ ਕ੍ਰੋਧ ਕੇ ਕੀਨ ਖਸਟ ਕੁਲ ਜਾਦਵ ਜੁਝੇ

Your Avivek will become out of control, on that day,

ਜਿਸ ਦੇ ਕ੍ਰੋਧ ਕਰਨ ਤੇ ਯਾਦਵਾਂ ਦੀਆਂ ਛੇ ਕੁਲਾਂ ਜੂਝ ਮੋਈਆਂ।

ਸੋਊ ਤਾ ਸਮਾਨੁ ਸੈਨਾਧਿਪਤਿ ਜਿਦਿਨ ਰੋਸ ਵਹੁ ਆਇ ਹੈ

ਉਹ ਅਤੇ ਉਸ ਦੇ ਸਮਾਨ ਹੀ ਸੈਨਾਪਤੀ ਨੂੰ ਜਿਸ ਦਿਨ ਰੋਸ ਆ ਜਾਏਗਾ,

ਬਿਨੁ ਇਕ ਬਿਬੇਕ ਸੁਨਹੋ ਨ੍ਰਿਪਤਿ ਅਵਰ ਸਮੁਹਿ ਕੋ ਜਾਇ ਹੈ ॥੧੬੭॥

It will overshadow all without influencing the one Vivek (discriminating intellect).167.

ਹੇ ਰਾਜਨ! ਸੁਣੋ, ਇਕ ਬਿਬੇਕ ਤੋਂ ਬਿਨਾ ਹੋਰ ਕੌਣ ਉਸ ਦੇ ਸਾਹਮਣੇ ਜਾਏਗਾ ॥੧੬੭॥