ਪਉੜੀ ॥

Pauree:

ਪਉੜੀ।

ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥

Blessed, blessed is the Divine Guru; associating with Him, one meditates on the Lord.

ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ, ਧੰਨੁ ਗੁਰਦੇਵ = ਸਦਕੇ ਹਾਂ ਗੁਰੂ ਤੋਂ, ਸ਼ਾਬਾਸ਼ੇ ਗੁਰੂ ਨੂੰ। ਜਿਸੁ ਸੰਗਿ = ਜਿਸ ਦੀ ਸੰਗਤਿ ਵਿਚ।

ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥

When the Guru becomes merciful, then all one's demerits are dispelled.

ਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ, ਸਭਿ ਅਵਗੁਣ = ਸਾਰੇ ਐਬ। ਛਪੇ = ਦੂਰ ਹੋ ਜਾਂਦੇ ਹਨ।

ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥

The Supreme Lord God, the Divine Guru, uplifts and exalts the lowly.

ਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ। ਨੀਚਹੁ = ਨੀਵੇਂ ਤੋਂ। ਉਚ ਥਪੇ = ਉੱਚੇ ਥਾਪ ਦੇਂਦਾ ਹੈ।

ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥

Cutting away the painful noose of Maya, He makes us His own slaves.

ਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ, ਸਿਲਕ = {ਅ} ਫਾਹੀ, ਰੱਸੀ। ਅਪ ਦਸੇ = ਆਪਣੇ ਦਾਸ।

ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥

With my tongue, I sing the Glorious Praises of the infinite Lord God. ||19||

(ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੀਦੀ ਹੈ ॥੧੯॥ ਰਸਨਾ = ਜੀਭ (ਨਾਲ)। ਜਸੇ = ਜਸ ॥੧੯॥