ਸਲੋਕ

Salok:

ਸਲੋਕ।

ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ

The Guru is the Lord of the Universe; the Guru is the Lord of the world; the Guru is the Perfect Pervading Lord God.

ਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ। ਪੂਰਨ = ਸਰਬ-ਵਿਆਪਕ।

ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥

The Guru is compassionate; the Guru is all-powerful; the Guru, O Nanak, is the Saving Grace of sinners. ||1||

ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਹੇ ਨਾਨਕ! ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥ ਪਤਿਤ ਉਧਾਰਣਹ = ਵਿਕਾਰੀਆਂ ਨੂੰ ਤਾਰਨ ਵਾਲਾ ॥੧॥

ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ

The Guru is the boat, to cross over the dangerous, treacherous, unfathomable world-ocean.

ਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ। ਭਉਜਲ = ਸੰਸਾਰ-ਸਮੁੰਦਰ। ਬਿਖਮੁ = ਔਖਾ, ਡਰਾਉਣਾ। ਅਸਗਾਹੁ = ਅਥਾਹ। ਗੁਰਿ = ਗੁਰੂ ਨੇ। ਬੋਹਿਥੈ = ਜਹਾਜ਼ ਨੇ। ਗੁਰਿ ਬੋਹਿਥੈ = ਗੁਰੂ ਜਹਾਜ਼ ਨੇ। ਤਾਰਿਅਮੁ = ਮੈਨੂੰ ਤਾਰ ਲਿਆ ਹੈ।

ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥

O Nanak, by perfect good karma, one is attached to the feet of the True Guru. ||2||

ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ ॥੨॥ ਪੂਰ ਕਰੰਮ = ਪੂਰੇ ਭਾਗ, ਚੰਗੇ ਭਾਗ ॥੨॥