ਬਿਲਾਵਲੁ ਮਹਲਾ ੪ ਸਲੋਕੁ ॥
Bilaaval, Fourth Mehl, Salok:
ਸਲੋਕ।
ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥
Seek out the Lord God, your only true Friend. He shall dwell in your mind, by great good fortune.
ਹੇ ਭਾਈ! (ਅਸਲ) ਮਿੱਤਰ ਪਰਮਾਤਮਾ ਨੂੰ ਲੱਭ ਲਵੋ। (ਜਿਸ ਦੇ) ਮਨ ਵਿਚ ਉਹ ਆ ਵੱਸਦਾ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਲੋੜਿ ਲਹੁ = ਲੱਭ ਲਵੋ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਵਡਭਾਗੁ = ਵੱਡੇ ਭਾਗਾਂ ਵਾਲਾ।
ਗੁਰਿ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗੁ ॥੧॥
The True Guru shall reveal Him to you; O Nanak, lovingly focus yourself on the Lord. ||1||
ਹੇ ਨਾਨਕ! (ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਉਸ ਦੀ ਸੁਰਤ ਪਰਮਾਤਮਾ ਵਿਚ ਜੁੜ ਗਈ ॥੧॥ ਗੁਰਿ ਪੂਰੈ = ਪੂਰੇ ਗੁਰੂ ਨੇ। ਲਿਵ = ਸੁਰਤਿ, ਲਗਨ ॥੧॥