ਛੰਤ

Chhant:

ਛੰਤ। ਛੰਤ।

ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ

The soul-bride has come to ravish and enjoy her Lord God, after eradicating the poison of egotism.

ਹੇ ਸਹੇਲੀਏ! (ਜਿਹੜੀ ਜੀਵ-ਇਸਤ੍ਰੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਦੀ ਜ਼ਹਿਰ (ਨਾਲ ਭਰੇ ਹੋਏ ਸਮੁੰਦਰ) ਨੂੰ ਔਖਿਆਈ ਨਾਲ ਲੰਘ ਕੇ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਗੁਰੂ ਦੀ ਸਰਨ) ਆਉਂਦੀ ਹੈ, ਰਾਵਣਿ = (ਮਿਲਾਪ ਦਾ ਆਨੰਦ) ਮਾਣਨ ਵਾਸਤੇ। ਬਿਖੁ = ਆਤਮਕ ਮੌਤ ਲਿਆਉਣ ਵਾਲੀ (ਹਉਮੈ ਦਾ) ਜ਼ਹਿਰ। ਝਾਗੇ = ਝਾਗਿ, (ਹਉਮੈ ਦਾ ਸਮੁੰਦਰ) ਔਖਿਆਈ ਨਾਲ ਲੰਘ ਕੇ।

ਗੁਰਮਤਿ ਆਪੁ ਮਿਟਾਇਆ ਹਰਿ ਹਰਿ ਲਿਵ ਲਾਗੇ ਰਾਮ

Following the Guru's Teachings, she has eliminated her self-conceit; she is lovingly attuned to her Lord, Har, Har.

ਉਹ ਗੁਰੂ ਦੀ ਮਤਿ ਉੱਤੇ ਤੁਰ ਕੇ (ਆਪਣੇ ਅੰਦਰੋਂ) ਆਪਾ-ਭਾਵ ਮਿਟਾਂਦੀ ਹੈ, (ਤੇ, ਫਿਰ) ਉਸ ਦੀ ਲਗਨ ਪਰਮਾਤਮਾ ਵਿਚ ਲੱਗ ਜਾਂਦੀ ਹੈ। ਆਪੁ = ਆਪਾ-ਭਾਵ।

ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ

Her heart-lotus deep within has blossomed forth, and through the Guru, spiritual wisdom has been awakened within her.

ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ ਨਾਲ ਉਹ (ਵਿਕਾਰਾਂ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੀ ਹੈ, ਉਸ ਦੇ ਅੰਦਰ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ। ਕਮਲੁ = ਹਿਰਦੇ ਦਾ ਕੌਲ ਫੁੱਲ। ਪਰਗਾਸਿਆ = ਖਿੜ ਪੈਂਦਾ ਹੈ। ਗੁਰ ਗਿਆਨੀ = ਗੁਰ ਗਿਆਨਿ, ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਗਿਆਨ = ਆਤਮਕ ਜੀਵਨ ਦੀ ਸੂਝ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।

ਜਨ ਨਾਨਕ ਹਰਿ ਪ੍ਰਭੁ ਪਾਇਆ ਪੂਰੈ ਵਡਭਾਗੇ ਰਾਮ ॥੧॥

Servant Nanak has found the Lord God, by perfect, great good fortune. ||1||

ਹੇ ਦਾਸ ਨਾਨਕ! ਪੂਰੇ ਵੱਡੇ ਭਾਗਾਂ ਨਾਲ ਹੀ ਪ੍ਰਭੂ-ਪਰਮਾਤਮਾ ਮਿਲਦਾ ਹੈ ॥੧॥

ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ

The Lord, the Lord God, is pleasing to her mind; the Lord's Name resounds within her.

ਹੇ ਭਾਈ! (ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ) ਮਨ ਵਿਚ ਹਰੀ-ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ) ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ। ਨਾਮਿ = ਨਾਮ ਦੀ ਰਾਹੀਂ। ਵਧਾਈ = ਉਤਸ਼ਾਹ, ਚੜ੍ਹਦੀ ਕਲਾ।

ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ

Through the Perfect Guru, God is obtained; she is lovingly focused on the Lord, Har, Har.

ਪੂਰੇ ਗੁਰੂ ਦੀ ਰਾਹੀਂ ਜਿਸ ਨੂੰ ਪ੍ਰਭੂ ਮਿਲ ਪਿਆ, ਉਹ ਹਰ ਵੇਲੇ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਲਿਵ = ਲਗਨ, ਸੁਰਤਿ।

ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ

The darkness of ignorance is dispelled, and the Divine Light radiantly shines forth.

(ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਕੱਟਿਆ ਜਾਂਦਾ ਹੈ, (ਉਸ ਦੇ ਅੰਦਰ) ਰੱਬੀ ਜੋਤਿ ਜਗ ਪੈਂਦੀ ਹੈ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਪਰਗਟਿਆਈ = ਪਰਗਟ ਹੋ ਗਈ, ਰੌਸ਼ਨ ਹੋ ਪਈ।

ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥

The Naam, the Name of the Lord, is Nanak's only Support; he merges into the Lord's Name. ||2||

ਹੇ ਦਾਸ ਨਾਨਕ! (ਆਖ-) ਉਸ ਮਨੁੱਖ ਲਈ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲੀਨਤਾ ਬਣੀ ਰਹਿੰਦੀ ਹੈ ॥੨॥ ਅਧਾਰੁ = ਆਸਰਾ। ਨਾਮਿ = ਨਾਮ ਵਿਚ। ਸਮਾਈ = ਲੀਨਤਾ ॥੨॥

ਧਨ ਹਰਿ ਪ੍ਰਭਿ ਪਿਆਰੈ ਰਾਵੀਆ ਜਾਂ ਹਰਿ ਪ੍ਰਭ ਭਾਈ ਰਾਮ

The soul-bride is ravished and enjoyed by her Beloved Lord God, when the Lord God is pleased with her.

ਹੇ ਭਾਈ! ਜਦੋਂ ਕੋਈ (ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗੀ, (ਤਦੋਂ) ਪਿਆਰੇ ਪ੍ਰਭੂ ਨੇ (ਉਸ) ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲਿਆ। ਧਨ = ਜੀਵ-ਇਸਤ੍ਰੀ। ਪ੍ਰਭਿ = ਪ੍ਰਭੂ ਨੇ। ਪ੍ਰਭਿ ਪਿਆਰੈ = ਪਿਆਰੇ ਪ੍ਰਭੂ ਨੇ। ਰਾਵੀਆ = ਰਾਵੀ, ਮਾਣੀ, ਆਪਣੇ ਨਾਲ ਮਿਲਾ ਲਈ। ਜਾਂ = ਜਦੋਂ। ਪ੍ਰਭ ਭਾਈ = ਪ੍ਰਭੂ ਨੂੰ ਪਿਆਰੀ ਲੱਗੀ।

ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ

My eyes are drawn to His Love, like the cat to the mouse.

(ਉਸ ਜੀਵ-ਇਸਤ੍ਰੀ ਦੀਆਂ) ਅੱਖਾਂ ਨੇ ਪਿਆਰ ਦੀ ਖਿੱਚ ਖਾਧੀ, ਜਿਵੇਂ ਬਿੱਲੀ (ਦੀਆਂ ਅੱਖਾਂ) ਚੂਹੇ ਵਲ (ਖਾਂਦੀਆਂ ਹਨ)। ਅਖੀ = ਅੱਖੀਂ, (ਉਸ ਦੀਆਂ) ਅੱਖਾਂ। ਕਸਾਈਆ = ਖਿੱਚ ਖਾਧੀ, ਖਿੱਚੀਆਂ ਗਈਆਂ। ਬਿਲਕ = ਬਿੱਲੀ। ਮਸਾਈ = ਮੂਸਾ, ਚੂਹਾ।

ਗੁਰਿ ਪੂਰੈ ਹਰਿ ਮੇਲਿਆ ਹਰਿ ਰਸਿ ਆਘਾਈ ਰਾਮ

The Perfect Guru has united me with the Lord; I am satisfied by the subtle essence of the Lord.

ਪੂਰੇ ਗੁਰੂ ਨੇ (ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਨਾਲ ਮਿਲਾ ਦਿੱਤਾ, (ਉਹ ਜੀਵ-ਇਸਤ੍ਰੀ) ਹਰਿ-ਨਾਮ-ਰਸ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈ। ਗੁਰਿ ਪੂਰੈ = ਪੂਰੇ ਗੁਰੂ ਨੇ। ਹਰਿ ਰਸਿ = ਹਰਿ-ਨਾਮ ਦੇ ਸੁਆਦ ਨਾਲ। ਆਘਾਈ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈ।

ਜਨ ਨਾਨਕ ਨਾਮਿ ਵਿਗਸਿਆ ਹਰਿ ਹਰਿ ਲਿਵ ਲਾਈ ਰਾਮ ॥੩॥

Servant Nanak blossoms forth in the Naam, the Name of the Lord; he is lovingly attuned to the Lord, Har, Har. ||3||

ਹੇ ਦਾਸ ਨਾਨਕ! ਹਰਿ-ਨਾਮ ਦੇ ਕਾਰਨ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਹ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੩॥ ਨਾਮਿ = ਨਾਮ ਦੀ ਬਰਕਤਿ ਨਾਲ। ਵਿਗਸਿਆ = ਖਿੜ ਪਿਆ। ਲਿਵ ਲਾਈ = ਸੁਰਤ ਜੋੜ ਲਈ ॥੩॥

ਹਮ ਮੂਰਖ ਮੁਗਧ ਮਿਲਾਇਆ ਹਰਿ ਕਿਰਪਾ ਧਾਰੀ ਰਾਮ

I am a fool and an idiot, but the Lord showered me with His Mercy, and united me with Himself.

ਹੇ ਭਾਈ! ਪਰਮਾਤਮਾ ਨੇ (ਮੇਰੇ ਉਤੇ) ਮਿਹਰ ਕੀਤੀ ਹੈ, ਤੇ ਮੈਨੂੰ ਮੂਰਖ ਨੂੰ ਅੰਞਾਣ ਨੂੰ (ਗੁਰੂ ਦੀ ਰਾਹੀਂ ਆਪਣੇ ਚਰਨਾਂ ਵਿਚ) ਜੋੜ ਲਿਆ। ਹਮ = ਅਸੀਂ ਜੀਵ। ਮੁਗਧ = ਮੂਰਖ, ਬੇ-ਸਮਝ।

ਧਨੁ ਧੰਨੁ ਗੁਰੂ ਸਾਬਾਸਿ ਹੈ ਜਿਨਿ ਹਉਮੈ ਮਾਰੀ ਰਾਮ

Blessed, blessed is the most wonderful Guru, who has conquered egotism.

(ਮੇਰਾ) ਗੁਰੂ ਸਲਾਹੁਣ-ਜੋਗ ਹੈ, ਗੁਰੂ ਨੂੰ ਸ਼ਾਬਾਸ਼ੇ, ਜਿਸ ਨੇ (ਮੇਰੇ ਅੰਦਰੋਂ) ਹਉਮੈ ਦੂਰ ਕਰ ਦਿੱਤੀ ਹੈ। ਧਨੁ ਧੰਨੁ = ਸਲਾਹੁਣ-ਯੋਗ। ਜਿਨਿ = ਜਿਸ (ਗੁਰੂ) ਨੇ।

ਜਿਨੑ ਵਡਭਾਗੀਆ ਵਡਭਾਗੁ ਹੈ ਹਰਿ ਹਰਿ ਉਰ ਧਾਰੀ ਰਾਮ

Very fortunate, of blessed destiny are those, who enshrine the Lord, Har, Har, in their hearts.

ਹੇ ਭਾਈ! ਜਿਨ੍ਹਾਂ ਵੱਡੇ ਵਾਗਾਂ ਵਾਲੀਆਂ ਦੀ ਕਿਸਮਤ ਜਾਗਦੀ ਹੈ, ਉਹ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੀਆਂ ਹਨ। ਉਰ = ਹਿਰਦਾ।

ਜਨ ਨਾਨਕ ਨਾਮੁ ਸਲਾਹਿ ਤੂ ਨਾਮੇ ਬਲਿਹਾਰੀ ਰਾਮ ॥੪॥੨॥੪॥

O servant Nanak, praise the Naam, and be a sacrifice to the Naam. ||4||2||4||

ਹੇ ਦਾਸ ਨਾਨਕ! (ਤੂੰ ਭੀ) ਪਰਮਾਤਮਾ ਦਾ ਨਾਮ ਸਲਾਹਿਆ ਕਰ, ਨਾਮ ਤੋਂ ਸਦਕੇ ਹੋਇਆ ਕਰ ॥੪॥੨॥੪॥ ਸਲਾਹਿ = ਸਿਫ਼ਤ ਕਰਿਆ ਕਰ। ਬਲਿਹਾਰੀ = ਸਦਕੇ ॥੪॥੨॥੪॥