ਭੈਰਉ ਮਹਲਾ ੪ ॥
Bhairao, Fourth Mehl:
ਭੈਰਉ ਚੌਥੀ ਪਾਤਸ਼ਾਹੀ।
ਸਭਿ ਘਟ ਤੇਰੇ ਤੂ ਸਭਨਾ ਮਾਹਿ ॥
All hearts are Yours, Lord; You are in all.
ਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ। ਸਭਿ = ਸਾਰੇ। ਘਟ = ਘੜੇ, ਸਰੀਰ {ਬਹੁ-ਵਚਨ}। ਮਾਹਿ = ਵਿਚ।
ਤੁਝ ਤੇ ਬਾਹਰਿ ਕੋਈ ਨਾਹਿ ॥੧॥
There is nothing at all except You. ||1||
ਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ ॥੧॥ ਤੇ = ਤੋਂ ॥੧॥
ਹਰਿ ਸੁਖਦਾਤਾ ਮੇਰੇ ਮਨ ਜਾਪੁ ॥
O my mind, meditate on the Lord, the Giver of peace.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁਖ ਦੇਣ ਵਾਲਾ ਹੈ। ਮਨ = ਹੇ ਮਨ!
ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥
I praise You, O Lord God, You are my Father. ||1||Pause||
ਹੇ ਹਰੀ! (ਮਿਹਰ ਕਰ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੂੰ ਮੇਰਾ ਮਾਲਕ ਹੈਂ, ਤੂੰ ਮੇਰਾ ਪਿਉ ਹੈਂ ॥੧॥ ਰਹਾਉ ॥ ਹਉ = ਮੈਂ। ਸਾਲਾਹੀ = ਸਾਲਾਹੀਂ, ਸਲਾਹੁੰਦਾ ਹਾਂ। ਪ੍ਰਭੂ-ਮਾਲਕ ॥੧॥ ਰਹਾਉ ॥
ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ ॥
Wherever I look, I see only the Lord God.
ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਉਹ ਹਰੀ ਪ੍ਰਭੂ ਹੀ ਵੱਸ ਰਿਹਾ ਹੈ। ਜਹ ਜਹ = ਜਿੱਥੇ ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸੋਇ = ਉਹੀ।
ਸਭ ਤੇਰੈ ਵਸਿ ਦੂਜਾ ਅਵਰੁ ਨ ਕੋਇ ॥੨॥
All are under Your control; there is no other at all. ||2||
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੇ ਵੱਸ ਵਿਚ ਹੈ, (ਤੈਥੋਂ ਬਿਨਾ ਤੇਰੇ ਵਰਗਾ) ਹੋਰ ਕੋਈ ਨਹੀਂ ਹੈ ॥੨॥ ਵਸਿ = ਵੱਸ ਵਿਚ। ਅਵਰੁ = ਹੋਰ ॥੨॥
ਜਿਸ ਕਉ ਤੁਮ ਹਰਿ ਰਾਖਿਆ ਭਾਵੈ ॥
O Lord, when it is Your Will to save someone,
ਹੇ ਹਰੀ! ਜਿਸ ਦੀ ਤੂੰ ਰੱਖਿਆ ਕਰਨੀ ਚਾਹੇਂ, ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਰਾਖਿਆ ਭਾਵੈ = ਰੱਖਣਾ ਚਾਹੇ।
ਤਿਸ ਕੈ ਨੇੜੈ ਕੋਇ ਨ ਜਾਵੈ ॥੩॥
then nothing can threaten him. ||3||
ਕੋਈ (ਵੈਰੀ ਆਦਿਕ) ਉਸ ਦੇ ਨੇੜੇ ਨਹੀਂ ਆਉਂਦਾ ॥੩॥ ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ 'ਤਿਸੁ' ਦਾ (ੁ) ਉਡ ਗਿਆ ਹੈ} ॥੩॥
ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥
You are totally pervading and permeating the waters, the lands, the skies and all places.
ਹੇ ਹਰੀ! ਤੂੰ ਜਲ ਵਿਚ ਹੈਂ, ਤੂੰ ਆਕਾਸ਼ ਵਿਚ ਹੈਂ ਤੂੰ ਹਰ ਥਾਂ ਵਿਆਪਕ ਹੈਂ। ਜਲਿ = ਜਲ ਵਿਚ। ਥਲਿ = ਥਲ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਪੁਲਾੜ ਵਿਚ, ਆਕਾਸ਼ ਵਿਚ। ਸਭਤੈ = ਹਰ ਥਾਂ।
ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥੪॥੪॥
Servant Nanak meditates on the Ever-present Lord. ||4||4||
ਹੇ ਦਾਸ ਨਾਨਕ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ॥੪॥੪॥ ਜਨ ਨਾਨਕ = ਹੇ ਦਾਸ ਨਾਨਕ! ॥੪॥੪॥