ਕਈ ਕੋਟਿ ਪਾਰਬ੍ਰਹਮ ਕੇ ਦਾਸ ॥

Many millions are the servants of the Supreme Lord God.

(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ,

ਤਿਨ ਹੋਵਤ ਆਤਮ ਪਰਗਾਸ ॥

Their souls are enlightened.

ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ; ਪਰਗਾਸ = ਚਾਨਣ।

ਕਈ ਕੋਟਿ ਤਤ ਕੇ ਬੇਤੇ ॥

Many millions know the essence of reality.

ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ, ਤਤ = ਅਸਲੀਅਤ। ਬੇਤੇ = ਜਾਣਨ ਵਾਲੇ, ਮਹਰਮ।

ਸਦਾ ਨਿਹਾਰਹਿ ਏਕੋ ਨੇਤ੍ਰੇ ॥

Their eyes gaze forever on the One alone.

ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ; ਨਿਹਾਰਹਿ = ਵੇਖਦੇ ਹਨ। ਨੇਤ੍ਰੇ = ਅੱਖਾਂ ਨਾਲ।

ਕਈ ਕੋਟਿ ਨਾਮ ਰਸੁ ਪੀਵਹਿ ॥

Many millions drink in the essence of the Naam.

ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ,

ਅਮਰ ਭਏ ਸਦ ਸਦ ਹੀ ਜੀਵਹਿ ॥

They become immortal; they live forever and ever.

ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ। ਅਮਰ = ਜਨਮ ਮਰਨ ਤੋਂ ਰਹਿਤ। ਸਦ = ਸਦਾ।

ਕਈ ਕੋਟਿ ਨਾਮ ਗੁਨ ਗਾਵਹਿ ॥

Many millions sing the Glorious Praises of the Naam.

ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ,

ਆਤਮ ਰਸਿ ਸੁਖਿ ਸਹਜਿ ਸਮਾਵਹਿ ॥

They are absorbed in intuitive peace and pleasure.

ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ। ਆਤਮ ਰਸਿ = ਆਤਮਾ ਦੇ ਰਸ ਵਿਚ, ਆਤਮਕ ਆਨੰਦ ਵਿਚ। ਸਮਾਵਹਿ = ਟਿਕੇ ਰਹਿੰਦੇ ਹਨ।

ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥

He remembers His servants with each and every breath.

ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ, ਸਾਸਿ ਸਾਸਿ = ਦਮ-ਬ-ਦਮ। ਸਮਾਰੇ = ਸੰਭਾਲਦਾ ਹੈ, ਚੇਤੇ ਰੱਖਦਾ ਹੈ।

ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥

O Nanak, they are the beloveds of the Transcendent Lord God. ||8||10||

(ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥ ਓਇ = ਉਹ (ਸੇਵਕ ਜੋ ਉਸ ਵਿਚ ਲੀਨ ਰਹਿੰਦੇ ਹਨ) {ਲਫ਼ਜ਼ 'ਓਇ' ਬਹੁ-ਵਚਨ ਹੈ} ॥੮॥