ਸਲੋਕੁ

Salok:

ਸਲੋਕ।

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ

God alone is the Doer of deeds - there is no other at all.

(ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ। ਕਰਣ = {Skt. करण} ਰਚਨਾ।

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥

O Nanak, I am a sacrifice to the One, who pervades the waters, the lands, the sky and all space. ||1||

ਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ), ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ॥੧॥ ਜਲਿ = ਜਲ ਵਿਚ। ਮਹੀਅਲਿ = {Skt. महीतल, The surface of the earth} ਧਰਤੀ ਦੇ ਤਲ ਉਤੇ। ਮਹੀ = ਧਰਤੀ ॥੧॥