ਗਉੜੀ ਮਾਲਾ ੫ ॥
Gauree Maalaa, Fifth Mehl:
ਗਊੜੀ ਮਾਲਾ ਪਾਤਸ਼ਾਹੀ ਪੰਜਵੀ।
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥
O Lord, I chant Your Name, Har, Har, Har.
ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ। ਮਾਧਉ = {ਮਾ-ਧਵ। ਮਾ = ਮਾਇਆ। ਧਵ = ਪਤੀ} ਹੇ ਮਾਇਆ ਦੇ ਪਤੀ ਪਰਮਾਤਮਾ! ਮੁਖਿ = ਮੂੰਹ ਨਾਲ। ਕਹੀਐ = ਆਖ ਸਕੀਏ।
ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥
I cannot do anything by myself, O Lord and Master. As You keep me, so I remain. ||1||Pause||
ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ ॥ ਹਮ ਤੇ = ਸਾਥੋਂ। ਸੁਆਮੀ = ਹੇ ਸੁਆਮੀ! ॥੧॥ ਰਹਾਉ ॥
ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥
What can the mere mortal do? What is in the hands of this poor creature?
ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ)। ਕਿ = ਕੀਹ? ਇਸੁ ਹਾਥਿ = ਇਸ (ਜੀਵ) ਦੇ ਹੱਥ ਵਿਚ।
ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥
As You attach us, so we are attached, O my Perfect Lord and Master. ||1||
ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ॥੧॥ ਜਿਤੁ = ਜਿਸ ਪਾਸੇ। ਤਿਤ ਹੀ = ਉਸ ਪਾਸੇ ਹੀ {ਨੋਟ: ਲਫ਼ਜ਼ 'ਜਿਤੁ' ਵਾਂਗ 'ਤਿਤੁ' ਦੇ ਅਖ਼ੀਰ ਤੇ ਭੀ (ੁ) ਸੀ, ਜੋ 'ਕ੍ਰਿਆ ਵਿਸ਼ੇਸ਼ਣ' 'ਹੀ' ਦੇ ਕਾਰਨ ਡਿੱਗ ਪਿਆ ਹੈ}। ਖਸਮ = ਹੇ ਖਸਮ! ॥੧॥
ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
Take pity on me, O Great Giver of all, that I may enshrine love for Your Form alone.
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼। ਦਾਤੇ = ਹੇ ਦਾਤਾਰ! ਏਕ ਰੂਪ ਲਿਵ = ਆਪਣੇ ਇਕ ਸਰੂਪ ਦੀ ਲਗਨ। ਲਾਵਹੁ = ਪੈਦਾ ਕਰੋ।
ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥
Nanak offers this prayer to the Lord, that he may chant the Naam, the Name of the Lord. ||2||7||165||
ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (-ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ॥੨॥੭॥੧੬੫॥ ਪਹਿ = ਪਾਸ, ਕੋਲ ॥੨॥