ਗਉੜੀ ਮਾਲਾ ਮਹਲਾ ੫ ॥
Gauree Maalaa, Fifth Mehl:
ਗਊੜੀ ਮਾਲਾ ਪਾਤਸ਼ਾਹੀ ਪੰਜਵੀਂ।
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥
Without the Lord, other actions are useless.
(ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ। ਅਵਰ = ਹੋਰ। ਕ੍ਰਿਆ = ਕਰਮ।
ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥
Meditative chants, intense deep meditation, austere self-discipline and rituals - these are plundered in this world. ||1||Pause||
(ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ ॥੧॥ ਰਹਾਉ ॥ ਸੰਜਮ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਇਹਿ = {'ਇਹ' ਤੋਂ ਬਹੁ-ਵਚਨ}। ਓਰੈ = ਉਰੇ ਉਰੇ ਹੀ। ਮੂਸੇ = ਠੱਗੇ ਜਾਂਦੇ ਹਨ, ਲੁੱਟੇ ਜਾਂਦੇ ਹਨ ॥੧॥ ਰਹਾਉ ॥
ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥
Fasting, daily rituals, and austere self-discipline - those who keep the practice of these, are rewarded with less than a shell.
ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ। ਆਢੁ = ਅੱਧੀ ਕੌਡੀ।
ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥
Hereafter, the way is different, O Siblings of Destiny. There, these things are of no use at all. ||1||
ਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿਚ ਕੰਮ ਨਹੀਂ ਆਉਂਦਾ ॥੧॥ ਆਗੈ = ਅਗਾਂਹ ਪਰ ਲੋਕ ਵਿਚ। ਚਲਣੁ = ਨਾਲ ਜਾਣ ਵਾਲਾ ਪਦਾਰਥ। ਕਾਮਿ = ਕੰਮ ਵਿਚ। ਊਂਹਾ = ਪਰਲੋਕ ਵਿਚ, ਪ੍ਰਭੂ ਦੀ ਦਰਗਾਹ ਵਿਚ ॥੧॥
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥
Those who bathe at sacred shrines of pilgrimage, and wander over the earth, find no place of rest hereafter.
ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ। ਤੀਰਥਿ = ਤੀਰਥ ਉਤੇ! ਨਾਇ = ਨ੍ਹਾਉਂਦਾ ਹੈ। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰਹੇ}। ਧਰਨੀ = ਧਰਤੀ। ਠਉਰ = ਥਾਂ।
ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥
There, these are of no use at all. By these things, they only please other people. ||2||
ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ ॥੨॥ ਬਿਧਿ = ਤਰੀਕਾ। ਲੋਗਨ ਹੀ = ਲੋਕਾਂ ਨੂੰ ਹੀ। ਪਤੀਆਵੈ = ਤਸੱਲੀ ਦੇਂਦਾ ਹੈ, ਨਿਸ਼ਚਾ ਕਰਾਂਦਾ ਹੈ ॥੨॥
ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥
Reciting the four Vedas from memory, they do not obtain the Mansion of the Lord's Presence hereafter.
(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਨਹੀਂ ਮਿਲਦਾ। ਚਤੁਰ = ਚਾਰ। ਮੁਖ ਬਚਨੀ = ਮੂੰਹ ਦੇ ਬਚਨਾਂ ਨਾਲ, ਜ਼ਬਾਨੀ। ਮਹਲੁ = ਟਿਕਾਣਾ।
ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥
Those who do not understand the One Pure Word, utter total nonsense. ||3||
ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ ॥੩॥ ਸੁਧਾਖਰੁ = ਸੁੱਧ ਅੱਖਰ, ਪਵਿੱਤਰ ਲਫ਼ਜ਼, ਪਰਮਾਤਮਾ ਦਾ ਨਾਮ। ਓਹੁ = ਉਹ ਮਨੁੱਖ। ਝਾਖ ਝਖਾਈਐ = ਖ਼ੁਆਰੀ ਹੀ ਸਹੇੜਦਾ ਹੈ ॥੩॥
ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥
Nanak voices this opinion: those who practice it, swim across.
(ਹੇ ਭਾਈ!) ਨਾਨਕ ਇਹ ਇਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ, ਨਾਨਕੁ ਕਹਤੋ = ਨਾਨਕ ਆਖਦਾ ਹੈ {ਲਫ਼ਜ਼ 'ਨਾਨਕੁ' ਅਤੇ 'ਨਾਨਕ' ਦਾ ਫ਼ਰਕ}। ਜਿ = ਜੇਹੜਾ ਮਨੁੱਖ। ਪਾਰ ਗਰਾਮੀ = ਤਾਰੂ, ਪਾਰ ਲੰਘਣ ਜੋਗਾ।
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥
Serve the Guru, and meditate on the Naam; renounce the egotistical pride from your mind. ||4||6||164||
(ਉਹ ਵਿਚਾਰ ਇਹ ਹੈ-ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ ॥੪॥੬॥੧੬੪॥ ਮਨਹੁ = ਮਨ ਤੋਂ। ਗੁਮਾਨੀ = ਗੁਮਾਨ, ਹੰਕਾਰ ॥੪॥