ਮਲਾਰ ਮਹਲਾ ੧ ॥
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
ਦੁਖ ਮਹੁਰਾ ਮਾਰਣ ਹਰਿ ਨਾਮੁ ॥
Pain is the poison. The Lord's Name is the antidote.
(ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ, ਮਾਰਣ (ਮਹੁਰੇ ਨੂੰ ਕੁਸ਼ਤਾ ਕਰਨ ਵਾਸਤੇ ਜੜ੍ਹੀ ਬੂਟੀਆਂ ਆਦਿਕ) ਮਸਾਲੇ।
ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
Grind it up in the mortar of contentment, with the pestle of charitable giving.
(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ। ਹਥਿ = ਹੱਥ ਵਿਚ। ਪੀਸਣੁ = (ਕੁਸ਼ਤਾ ਪੀਹ ਕੇ ਬਾਰੀਕ ਕਰਨ ਲਈ ਪੱਥਰ ਦਾ) ਵੱਟਾ।
ਨਿਤ ਨਿਤ ਲੇਹੁ ਨ ਛੀਜੈ ਦੇਹ ॥
Take it each and every day, and your body shall not waste away.
(ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿਚ ਨਹੀਂ ਜਾਈਦਾ, ਨਿਤ ਨਿਤ = ਸਦਾ ਹੀ। ਲੇਹੁ = (ਇਹ ਦਵਾਈ) ਖਾਵੋ। ਦੇਹ = ਸਰੀਰ। ਨ ਛੀਜੈ = ਛਿੱਜਦਾ ਨਹੀਂ। ਨ ਛੀਜੈ ਦੇਹ = ਮਨੁੱਖ ਸਰੀਰ ਛਿੱਜਦਾ ਨਹੀਂ, ਮਨੁੱਖਾ ਜਨਮ ਤੋਂ ਹੇਠ ਵਲ ਨਹੀਂ ਜਾਈਦਾ।
ਅੰਤ ਕਾਲਿ ਜਮੁ ਮਾਰੈ ਠੇਹ ॥੧॥
At the very last instant, you shall strike down the Messenger of Death. ||1||
ਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ ॥੧॥ ਅੰਤ ਕਾਲਿ = ਅਖ਼ੀਰ ਵੇਲੇ। (ਨੋਟ: 'ਨ ਛੀਜੈ ਦੇਹ' ਦਾ ਪਹਿਲਾ 'ਨ' ਅਗਲੀ ਤੁਕ ਦੇ ਨਾਲ ਭੀ ਅਰਥ ਵੇਲੇ ਵਰਤਣਾ ਹੈ। ਇਸ ਨੂੰ 'ਦੇਹਲੀ ਦੀਪਕ' ਅਲੰਕਾਰ ਸਮਝੋ)। ਮਾਰੈ ਠੇਹ = ਪਟਕ ਕੇ ਮਾਰਦਾ ਹੈ ॥੧॥
ਐਸਾ ਦਾਰੂ ਖਾਹਿ ਗਵਾਰ ॥
So take such medicine, O fool,
ਹੇ ਮੂਰਖ ਜੀਵ! ਅਜੇਹੀ ਦਵਾਈ ਖਾਹ, ਗਵਾਰ = ਹੇ ਮੂਰਖ!
ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥
by which your corruption shall be taken away. ||1||Pause||
ਜਿਸ ਦੇ ਖਾਧਿਆਂ ਤੇਰੇ ਮੰਦ ਕਰਮ (ਸਾਰੇ) ਨਾਸ ਹੋ ਜਾਣ ॥੧॥ ਰਹਾਉ ॥ ਜਿਤੁ ਖਾਧੈ = ਜਿਸ (ਦਾਰੂ) ਦੇ ਖਾਧਿਆਂ। ਵਿਕਾਰ = ਮੰਦੇ ਕਰਮ ॥੧॥ ਰਹਾਉ ॥
ਰਾਜੁ ਮਾਲੁ ਜੋਬਨੁ ਸਭੁ ਛਾਂਵ ॥
Power, wealth and youth are all just shadows,
(ਹੇ ਗਵਾਰ ਜੀਵ!) ਦੁਨੀਆ ਦਾ ਰਾਜ ਧਨ-ਪਦਾਰਥ ਤੇ ਜੁਆਨੀ (ਜਿਨ੍ਹਾਂ ਦੇ ਨਸ਼ੇ ਨੇ ਤੇਰੀਆਂ ਅੱਖਾਂ ਅੱਗੇ ਹਨੇਰਾ ਲਿਆਂਦਾ ਹੋਇਆ ਹੈ) ਇਹ ਸਭ ਕੁਝ ਅਸਲੀਅਤ ਦੇ ਪਰਛਾਵੇਂ ਹਨ, ਸਭੁ = ਇਹ ਸਾਰਾ (ਅਡੰਬਰ)। ਛਾਂਵ = ਪਰਛਾਵਾਂ।
ਰਥਿ ਫਿਰੰਦੈ ਦੀਸਹਿ ਥਾਵ ॥
as are the vehicles you see moving around.
ਜਦੋਂ ਸੂਰਜ ਚੜ੍ਹਦਾ ਹੈ ਤਾਂ (ਹਨੇਰਾ ਦੂਰ ਹੋ ਕੇ) ਅਸਲੀ ਥਾਂ (ਪ੍ਰਤੱਖ) ਦਿੱਸ ਪੈਂਦੇ ਹਨ। ਰਥਿ ਫਿਰੰਦੈ = ਰਥ ਦੇ ਫਿਰਿਆਂ, ਜਦੋਂ ਸੂਰਜ ਦਾ ਰਥ ਫਿਰਦਾ ਹੈ ਜਦੋਂ ਸੂਰਜ ਚੜ੍ਹਦਾ ਹੈ। ਥਾਵ = (ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ) ਅਸਲੀ ਥਾਂ ਟਿਕਾਣੇ।
ਦੇਹ ਨ ਨਾਉ ਨ ਹੋਵੈ ਜਾਤਿ ॥
Neither your body, nor your fame, nor your social status shall go along with you.
(ਤੂੰ ਜੁਆਨੀ ਦਾ, ਨਾਮਣੇ ਦਾ, ਉੱਚੀ ਜਾਤਿ ਦਾ ਮਾਣ ਕਰਦਾ ਹੈਂ, ਪ੍ਰਭੂ ਦੇ ਦਰ ਤੇ) ਨਾਹ ਸਰੀਰ, ਨਾਹ ਨਾਮਣਾ, ਨਾਹ ਉੱਚੀ ਜਾਤਿ ਕੋਈ ਭੀ ਕਬੂਲ ਨਹੀਂ ਹੈ, ਦੇਹ = ਸਰੀਰ। ਨਾਉ = ਨਾਮਣਾ, ਵਡਿਆਈ।
ਓਥੈ ਦਿਹੁ ਐਥੈ ਸਭ ਰਾਤਿ ॥੨॥
In the next world it is day, while here, it is all night. ||2||
ਕਿਉਂਕਿ ਉਸ ਦੀ ਹਜ਼ੂਰੀ ਵਿਚ (ਗਿਆਨ ਦਾ) ਦਿਨ ਚੜ੍ਹਿਆ ਰਹਿੰਦਾ ਹੈ, ਤੇ ਇਥੇ ਦੁਨੀਆ ਵਿਚ (ਮਾਇਆ ਦੇ ਮੋਹ ਦੀ) ਰਾਤ ਪਈ ਰਹਿੰਦੀ ਹੈ ॥੨॥ ਓਥੈ = ਪ੍ਰਭੂ ਦੀ ਹਜ਼ੂਰੀ ਵਿਚ। ਐਥੈ = ਇਸ ਲੋਕ ਵਿਚ। ਰਾਤਿ = ਅਗਿਆਨਤਾ ਦਾ ਹਨੇਰਾ। ਦਿਹੁ = ਦਿਨ, ਗਿਆਨ ਦਾ ਚਾਨਣ ॥੨॥
ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥
Let your taste for pleasures be the firewood, let your greed be the ghee,
(ਹੇ ਗਵਾਰ ਜੀਵ!) ਦੁਨੀਆ ਦੇ ਪਦਾਰਥਾਂ ਦੇ ਸੁਆਦਾਂ ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੀ ਤ੍ਰਿਸ਼ਨਾ ਨੂੰ (ਹਵਨ ਵਾਸਤੇ) ਘਿਉ ਤੇ ਤੇਲ ਬਣਾ; ਸਾਦ = (ਦੁਨੀਆ ਦੇ ਪਦਾਰਥਾਂ ਦੇ) ਸੁਆਦ। ਸਮਧਾਂ = ਹਵਨ ਵਿਚ ਵਰਤਿਆ ਜਾਣ ਵਾਲਾ ਬਾਲਣ। ਤ੍ਰਿਸਨਾ = ਮਾਇਆ ਦਾ ਲਾਲਚ।
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥
and your sexual desire and anger the cooking oil; burn them in the fire.
ਕਾਮ ਤੇ ਕ੍ਰੋਧ ਨੂੰ ਅੱਗ ਬਣਾ, ਇਹਨਾਂ ਸਭਨਾਂ ਨੂੰ ਇਕੱਠਾ ਕਰ (ਤੇ ਬਾਲ ਕੇ ਹਵਨ ਕਰ ਦੇ)।
ਹੋਮ ਜਗ ਅਰੁ ਪਾਠ ਪੁਰਾਣ ॥
Some make burnt offerings, hold sacred feasts, and read the Puraanas.
ਇਹ ਹੈ ਹਵਨ, ਇਹੀ ਹੈ ਜੱਗ, ਇਹੀ ਹੈ ਪੁਰਾਣ ਆਦਿਕਾਂ ਦੇ ਪਾਠ- ਅਰੁ = ਅਤੇ।
ਜੋ ਤਿਸੁ ਭਾਵੈ ਸੋ ਪਰਵਾਣ ॥੩॥
Whatever pleases God is acceptable. ||3||
ਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਸਿਰ-ਮੱਥੇ ਤੇ ਮੰਨਣਾ- ॥੩॥ ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲਗਦਾ ਹੈ। ਪਰਵਾਣ = ਕਬੂਲ ਕਰਨਾ, ਮੰਨ ਲੈਣਾ ॥੩॥
ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥
Intense meditation is the paper, and Your Name is the insignia.
ਹੇ ਪ੍ਰਭੂ! (ਤੇਰੇ ਚਰਨਾਂ ਵਿਚ ਜੁੜਨ ਲਈ ਉੱਦਮ ਆਦਿਕ) ਤਪ (ਜੀਵ ਦੀ ਕਰਣੀ-ਰੂਪ) ਕਾਗ਼ਜ਼ ਹੈ, ਤੇਰੇ ਨਾਮ ਦਾ ਸਿਮਰਨ ਉਸ ਕਾਗ਼ਜ਼ ਉਤੇ ਲਿਖੀ ਰਾਹਦਾਰੀ ਹੈ। ਤਪੁ = ਉੱਦਮ ਆਦਿਕ। ਨੀਸਾਨੁ = ਪਰਵਾਨਾ, ਰਾਹਦਾਰੀ।
ਜਿਨ ਕਉ ਲਿਖਿਆ ਏਹੁ ਨਿਧਾਨੁ ॥
Those for whom this treasure is ordered,
ਇਹ ਖ਼ਜ਼ਾਨਾ, ਇਹ ਲਿਖਿਆ ਹੋਇਆ ਪਰਵਾਨਾ ਜਿਸ ਜਿਸ ਬੰਦੇ ਨੂੰ ਮਿਲ ਜਾਂਦਾ ਹੈ, ਨਿਧਾਨੁ = ਖ਼ਜ਼ਾਨਾ।
ਸੇ ਧਨਵੰਤ ਦਿਸਹਿ ਘਰਿ ਜਾਇ ॥
look wealthy when they reach their true home.
ਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿੱਸਦੇ ਹਨ। ਸੇ = ਉਹ ਬੰਦੇ। ਦਿਸਹਿ = ਦਿੱਸਦੇ ਹਨ। ਘਰਿ ਜਾਇ = ਘਰ ਵਿਚ ਜਾ ਕੇ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਕੇ।
ਨਾਨਕ ਜਨਨੀ ਧੰਨੀ ਮਾਇ ॥੪॥੩॥੮॥
O Nanak, blessed is that mother who gave birth to them. ||4||3||8||
ਹੇ ਨਾਨਕ! ਅਜੇਹੇ ਬੰਦੇ ਦੀ ਜੰਮਣ ਵਾਲੀ ਮਾਂ (ਬੜੇ) ਭਾਗਾਂ ਵਾਲੀ ਹੈ ॥੪॥੩॥੮॥ ਜਨਨੀ = ਮਾਂ, ਜੰਮਣ ਵਾਲੀ। ਧੰਨੀ = ਭਾਗਾਂ ਵਾਲੀ। ਮਾਇ = ਮਾਂ ॥੪॥੩॥੮॥