ਮਲਾਰ ਮਹਲਾ ੧ ॥
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
ਬਾਗੇ ਕਾਪੜ ਬੋਲੈ ਬੈਣ ॥
You wear white clothes, and speak sweet words.
(ਜਿਵੇਂ) ਚਿੱਟੇ ਖੰਭਾਂ ਵਾਲੀ (ਕੂੰਜ ਮਿੱਠੇ) ਬੋਲ ਬੋਲਦੀ ਹੈ, ਬਾਗੇ = ਬੱਗੇ, ਚਿੱਟੇ। ਕਾਪੜ = ਕੱਪੜੇ, ਖੰਭ। ਬੈਣ = (ਮਿੱਠੇ) ਬੋਲ। ਬੋਲੈ = ਬੋਲਦੀ ਹੈ।
ਲੰਮਾ ਨਕੁ ਕਾਲੇ ਤੇਰੇ ਨੈਣ ॥
Your nose is sharp, and your eyes are black.
(ਤਿਵੇਂ ਹੇ ਭੈਣ!) (ਤੇਰਾ ਭੀ ਸੋਹਣਾ ਰੰਗ ਹੈ, ਬੋਲ ਭੀ ਮਿੱਠੇ ਹਨ, ਤੇਰੇ ਨਕਸ਼ ਭੀ ਤਿੱਖੇ ਹਨ) ਤੇਰਾ ਨੱਕ ਲੰਮਾ ਹੈ, ਤੇਰੇ ਨੇਤ੍ਰ ਕਾਲੇ ਹਨ (ਭਾਵ, ਹੇ ਜੀਵ-ਇਸਤ੍ਰੀ! ਤੈਨੂੰ ਪਰਮਾਤਮਾ ਨੇ ਸੋਹਣੇ ਤਿੱਖੇ ਨਕਸ਼ਾਂ ਵਾਲਾ ਸੋਹਣਾ ਸਰੀਰ ਦਿੱਤਾ ਹੈ) ਨੈਣ = ਅੱਖਾਂ।
ਕਬਹੂੰ ਸਾਹਿਬੁ ਦੇਖਿਆ ਭੈਣ ॥੧॥
Have you ever seen your Lord and Master, O sister? ||1||
ਪਰ ਹੇ ਭੈਣ! ਜਿਸ ਨੇ ਇਹ ਦਾਤ ਦਿੱਤੀ ਹੈ) ਤੂੰ ਕਦੇ ਉਸ ਮਾਲਕ ਦਾ ਦਰਸ਼ਨ ਭੀ ਕੀਤਾ ਹੈ (ਕਿ ਨਹੀਂ)? ॥੧॥ ਭੈਣ = ਹੇ ਭੈਣ! ॥੧॥
ਊਡਾਂ ਊਡਿ ਚੜਾਂ ਅਸਮਾਨਿ ॥
O my All-powerful Lord and Master,
ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਮੈਂ (ਕੂੰਜ) ਤੇਰੀ ਦਿੱਤੀ ਤਾਕਤ ਨਾਲ (ਤੇਰੇ ਦਿੱਤੇ ਖੰਭਾਂ ਨਾਲ) ਉੱਡਦੀ ਹਾਂ, ਤੇ ਉੱਡ ਕੇ ਅਸਮਾਨ ਵਿਚ ਅੱਪੜਦੀ ਹਾਂ। ਊਡਾਂ = ਮੈਂ ਉੱਡਦੀ ਹਾਂ। ਊਡਿ = ਉੱਡ ਕੇ। ਚੜਾਂ = ਮੈਂ ਪਹੁੰਚਦੀ ਹਾਂ। ਅਸਮਾਨਿ = ਅਸਮਾਨ ਵਿਚ।
ਸਾਹਿਬ ਸੰਮ੍ਰਿਥ ਤੇਰੈ ਤਾਣਿ ॥
By Your power, I fly and soar, and ascend to the heavens.
(ਭਾਵ) ਹੇ ਪ੍ਰਭੂ! ਜੇ ਮੈਂ ਜੀਵ-ਇਸਤ੍ਰੀ ਇਹਨਾਂ ਸੋਹਣੇ ਅੰਗਾਂ ਦਾ ਇਸ ਸੋਹਣੇ ਸਰੀਰ ਦਾ ਮਾਣ ਭੀ ਕਰਦੀ ਹਾਂ, ਤਾਂ ਭੀ ਇਹ ਸੋਹਣੇ ਅੰਗ ਤੇਰੇ ਹੀ ਦਿੱਤੇ ਹੋਏ ਹਨ, ਇਹ ਸੋਹਣਾ ਸਰੀਰ ਤੇਰਾ ਹੀ ਬਖ਼ਸ਼ਿਆ ਹੋਇਆ ਹੈ। ਸਾਹਿਬ = ਹੇ ਸਾਹਿਬ! ਤੇਰੈ ਤਾਣਿ = ਤੇਰੇ ਦਿੱਤੇ ਤਾਣ ਤੇ, ਤੇਰੀ ਦਿੱਤੀ ਤਾਕਤ ਨਾਲ।
ਜਲਿ ਥਲਿ ਡੂੰਗਰਿ ਦੇਖਾਂ ਤੀਰ ॥
I see Him in the water, on the land, in the mountains, on the river-banks,
(ਉਸ ਦਾਤੇ ਦੀ ਮਿਹਰ ਨਾਲ) ਮੈਂ ਪਾਣੀ ਵਿਚ, ਧਰਤੀ ਵਿਚ, ਪਹਾੜ ਵਿਚ, ਦਰਿਆਵਾਂ ਦੇ ਕੰਢੇ (ਜਿੱਧਰ ਭੀ) ਵੇਖਦੀ ਹਾਂ, ਡੂੰਗਰਿ = ਪਹਾੜ ਵਿਚ। ਦੇਖਾਂ = ਮੈਂ ਵੇਖਦੀ ਹਾਂ। ਤੀਰ = ਦਰਿਆਵਾਂ ਦੇ ਕੰਢੇ।
ਥਾਨ ਥਨੰਤਰਿ ਸਾਹਿਬੁ ਬੀਰ ॥੨॥
in all places and interspaces, O brother. ||2||
ਹੇ ਵੀਰ! ਉਹ ਮਾਲਕ ਹਰ ਥਾਂ ਵਿਚ ਮੌਜੂਦ ਦਿੱਸਦਾ ਹੈ ॥੨॥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਬੀਰ = ਹੇ ਵੀਰ! ॥੨॥
ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥
He fashioned the body, and gave it wings;
(ਹੇ ਵੀਰ!) ਜਿਸ (ਮਾਲਕ) ਨੇ ਇਹ ਸਰੀਰ ਬਣਾ ਕੇ ਇਸ ਦੇ ਨਾਲ ਇਹ ਸੋਹਣੇ (ਤਿੱਖੇ ਨਕਸ਼ਾਂ ਵਾਲੇ) ਅੰਗ ਦਿੱਤੇ ਹਨ, ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਬਣਾ ਕੇ।
ਅਤਿ ਤ੍ਰਿਸਨਾ ਉਡਣੈ ਕੀ ਡੰਝ ॥
He gave it great thirst and desire to fly.
(ਮਾਇਆ ਦੀ) ਬਹੁਤੀ ਤ੍ਰਿਸ਼ਨਾ ਭੀ ਉਸੇ ਨੇ ਲਾਈ ਹੈ, ਭਟਕਣ ਦੀ ਤਾਂਘ ਭੀ ਉਸੇ ਨੇ (ਮੇਰੇ ਅੰਦਰ) ਪੈਦਾ ਕੀਤੀ ਹੈ। ਅਤਿ = ਬਹੁਤ। ਉਡਨੈ ਕੀ ਡੰਝ = ਭਟਕਣ ਦੀ ਤਾਂਘ। ਡੰਝ = ਬਹੁਤ ਪਿਆਸ।
ਨਦਰਿ ਕਰੇ ਤਾਂ ਬੰਧਾਂ ਧੀਰ ॥
When He bestows His Glance of Grace, I am comforted and consoled.
ਜਦੋਂ ਉਹ ਮਾਲਕ ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਧੀਰਜ ਫੜਦੀ ਹਾਂ (ਮੈਂ ਭਟਕਣੋਂ ਹਟ ਜਾਂਦੀ ਹਾਂ)। ਬੰਧਾਂ ਧੀਰ = ਮੈਂ ਧੀਰਜ ਬੰਨ੍ਹਦੀ ਹਾਂ।
ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥
As He makes me see, so do I see, O brother. ||3||
ਹੇ ਵੀਰ! ਜਿਵੇਂ ਜਿਵੇਂ ਮੈਨੂੰ ਉਹ ਆਪਣਾ ਦਰਸਨ ਕਰਾਂਦਾ ਹੈ, ਤਿਵੇਂ ਤਿਵੇਂ ਮੈਂ ਦਰਸਨ ਕਰਦੀ ਹਾਂ ॥੩॥ ਬੀਰ = ਹੇ ਵੀਰ! ॥੩॥
ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥
Neither this body, nor its wings, shall go to the world hereafter.
(ਹੇ ਵੀਰ!) ਨਾਹ ਇਹ ਸਰੀਰ ਸਦਾ ਨਾਲ ਨਿਭੇਗਾ, ਨਾਹ ਇਹ ਸੋਹਣੇ ਅੰਗ ਹੀ ਸਦਾ ਕਾਇਮ ਰਹਿਣਗੇ। ਨ ਜਾਇਗਾ = ਸਦਾ ਨਹੀਂ ਨਿਭੇਗਾ।
ਪਉਣੈ ਪਾਣੀ ਅਗਨੀ ਕਾ ਸਨਬੰਧ ॥
It is a fusion of air, water and fire.
ਇਹ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ (ਜਦੋਂ ਤੱਤ ਖਿੰਡ ਜਾਣਗੇ, ਸਰੀਰ ਢਹਿ ਢੇਰੀ ਹੋ ਜਾਏਗਾ)। ਸਨਬੰਧ = ਮੇਲ।
ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥
O Nanak, if it is in the mortal's karma, then he meditates on the Lord, with the Guru as his Spiritual Teacher.
ਹੇ ਨਾਨਕ! ਜਦੋਂ ਮਾਲਕ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਤਦੋਂ ਗੁਰੂ-ਪੀਰ ਦਾ ਪੱਲਾ ਫੜ ਕੇ ਮਾਲਕ-ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ, ਕਰਮੁ = ਬਖ਼ਸ਼ਸ਼। ਕਰਿ = ਕਰ ਕੇ, ਧਾਰ ਕੇ।
ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥
This body is absorbed in the Truth. ||4||4||9||
ਤਦੋਂ ਇਹ ਸਰੀਰ ਉਸ ਸਦਾ-ਥਿਰ ਮਾਲਕ ਵਿਚ ਲੀਨ ਰਹਿੰਦਾ ਹੈ (ਤਦੋਂ ਇਹ ਸੋਹਣੇ ਗਿਆਨ-ਇੰਦ੍ਰੇ ਭਟਕਣੋਂ ਹਟ ਕੇ ਪ੍ਰਭੂ ਵਿਚ ਟਿਕੇ ਰਹਿੰਦੇ ਹਨ) ॥੪॥੪॥੯॥ ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ ॥੪॥੪॥੯॥