ਦੇਵਗੰਧਾਰੀ

Dayv-Gandhaaree:

ਦੇਵ ਗੰਧਾਰੀ।

ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ

O my mind, chant the Name of the Lord, Har, Har, Har.

ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ। ਮਨ = ਹੇ ਮਨ! ਮੁਖਿ = ਮੂੰਹ ਨਾਲ। ਬੋਲੀਐ = ਬੋਲਣਾ ਚਾਹੀਦਾ ਹੈ।

ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ

The Gurmukh is imbued with the deep red color of the poppy. His shawl is saturated with the Lord's Love. ||1||Pause||

ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ॥੧॥ ਰਹਾਉ ॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਚਲੂਲੇ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਜਾਂਦੀ ਹੈ। ਚੋਲੀਐ = ਚੋਲੀ, ਹਿਰਦਾ। ਭੀਨੀ = ਭਿੱਜ ਜਾਂਦੀ ਹੈ, ਤਰ ਹੋ ਜਾਂਦੀ ਹੈ ॥੧॥ ਰਹਾਉ ॥

ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ

I wander around here and there, like a madman, bewildered, seeking out my Darling Lord.

ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ। ਹਉ = ਮੈਂ। ਫਿਰਉ = ਫਿਰਉਂ, ਫਿਰਦੀ ਹਾਂ। ਦਿਵਾਨੀ = ਕਮਲੀ। ਆਵਲ ਬਾਵਲ = ਬਾਵਲੀ, ਝੱਲੀ। ਕਾਰਣਿ = (ਮਿਲਣ) ਵਾਸਤੇ। ਢੋਲੀਐ = ਢੋਲਾ, ਪਿਆਰਾ।

ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥

I shall be the slave of the slave of whoever unites me with my Darling Beloved. ||1||

ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ॥੧॥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਣ ਉਡ ਗਿਆ ਹੈ}। ਗੁਲ ਗੋਲੀਐ = ਗੋਲੀਆਂ ਦੀ ਗੋਲੀ ॥੧॥

ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ

So align yourself with the Almighty True Guru; drink in and savor the Ambrosial Nectar of the Lord.

(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ) ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਝੋਲੀਐ = ਝੋਲ ਕੇ, ਹਿਲਾ ਕੇ, ਪ੍ਰੇਮ ਨਾਲ।

ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥

By Guru's Grace, servant Nanak has obtained the wealth of the Lord within. ||2||3||

ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ॥੨॥੩॥ ਪ੍ਰਸਾਦਿ = ਕਿਰਪਾ ਨਾਲ। ਦੇਹਿ = ਸਰੀਰ, ਹਿਰਦਾ। ਟੋਲੀਐ = ਟੋਲ ਕੇ ॥੨॥੩॥