ਦੇਵਗੰਧਾਰੀ ॥
Dayv-Gandhaaree:
ਦੇਵ ਗੰਧਾਰੀ।
ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥
Tell me - on what path will I find my Beauteous Lord?
ਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ? ਕਹਹੁ = ਦੱਸੋ। ਕਿਤੁ = ਕਿਸ ਵਿਚ? ਕਿਤੁ ਗਲੀ = ਕਿਸ ਗਲੀ ਵਿਚ?
ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥
O Saints of the Lord, show me the Way, and I shall follow. ||1||Pause||
ਹੇ ਹਰੀ ਦੇ ਸੰਤ ਜਨੋ! ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ॥੧॥ ਰਹਾਉ ॥ ਸੰਤ = ਹੇ ਸੰਤ ਜਨੋ! ਮਾਰਗੁ = ਰਸਤਾ। ਪੀਛੈ = (ਤੁਹਾਡੇ) ਪਿੱਛੇ ਪਿੱਛੇ। ਚਲੀ = ਚਲੀਂ, ਮੈਂ ਤੁਰੀ ਚੱਲਾਂ ॥੧॥ ਰਹਾਉ ॥
ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥
I cherish in my heart the Words of my Beloved; this is the best way.
(ਹੇ ਜਿੱਗਿਆਸੂ ਜੀਵ-ਇਸਤ੍ਰੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ ਤੇ ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ, ਪ੍ਰਿਅ ਕੇ = ਪਿਆਰੇ ਦੇ। ਸੁਖਾਨੇ = ਮਿੱਠੇ ਲੱਗ ਰਹੇ ਹਨ। ਹੀਅਰੈ = ਹਿਰਦੇ ਵਿਚ। ਚਾਲੁ = (ਜੀਵਨ-) ਤੋਰ, ਜੁਗਤਿ।
ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥
The bride may be hunch-backed and short, but if she is loved by her Lord Master, she becomes beautiful, and she melts in the Lord's embrace. ||1||
ਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ ॥੧॥ ਲਟੁਰੀ = ਲਟੋਰ, ਆਪ-ਹੁਦਰੀ। ਮਧੁਰੀ = ਛੋਟੀ, ਥੋੜ੍ਹ-ਵਿਤੀ। ਠਾਕੁਰ ਭਾਈ = ਠਾਕੁਰ ਨੂੰ ਚੰਗੀ ਲੱਗ ਗਈ। ਓਹ ਸੁੰਦਰਿ = ਉਹ ਸੋਹਣੀ ਜੀਵ-ਇਸਤ੍ਰੀ {ਲਫ਼ਜ਼ 'ਸੁੰਦਰ' ਪੁਲਿੰਗ ਹੈ, ਲਫ਼ਜ਼ 'ਸੁੰਦਰਿ' ਇਸਤ੍ਰੀ ਲਿੰਗ}। ਢੁਲਿ = ਵਹਿ ਕੇ, ਤਿਲਕ ਕੇ, ਨੀਵੀਂ ਹੋ ਕੇ, ਨਿਮ੍ਰਤਾ ਧਾਰ ਕੇ ॥੧॥
ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥
There is only the One Beloved - we are all soul-brides of our Husband Lord. She who is pleasing to her Husband Lord is good.
(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ। ਭਾਵੈ ਪਿਰ = ਪਿਰ ਨੂੰ ਪਸੰਦ ਆ ਜਾਏ। ਸਾ = ਉਹ ਜੀਵ-ਇਸਤ੍ਰੀ।
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥
What can poor, helpless Nanak do? As it pleases the Lord, so does he walk. ||2||2||
ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ॥੨॥੨॥ ਤਿਤੁ = ਉਸ ਵਿਚ। ਤਿਤੁ ਰਾਹਿ = ਉਸ ਰਾਹ ਉੱਤੇ ॥੨॥੨॥