ਚੌਪਈ

Chaupaee

ਚੌਪਈ:

ਸਭ ਗੋਪੀ ਤਾ ਕੇ ਗੁਨ ਗਾਵਹਿ

ਸਾਰੀਆਂ ਗੋਪੀਆਂ ਉਸ ਦੇ ਗੁਣ ਗਾਉਂਦੀਆਂ ਸਨ

ਨਿਤਿਯ ਕਿਸਨ ਕਹ ਸੀਸ ਝੁਕਾਵਹਿ

All the Gopis, the milkmaids, sang in his praises and bowed their heads.

ਅਤੇ ਨਿੱਤ ਕ੍ਰਿਸ਼ਨ ਨੂੰ ਸਿਰ ਨਿਵਾਉਂਦੀਆਂ ਸਨ।

ਮਨ ਮਹਿ ਬਸ︀ਯੋ ਪ੍ਰੇਮ ਅਤਿ ਭਾਰੀ

(ਉਸ ਲਈ ਉਨ੍ਹਾਂ ਦੇ) ਮਨ ਵਿਚ ਬਹੁਤ ਪ੍ਰੇਮ ਸਮਾ ਗਿਆ ਸੀ

ਤਨ ਮਨ ਦੇਤ ਅਪਨੋ ਵਾਰੀ ॥੨॥

In their minds, love descended and they willed to sacrifice upon him, both body and soul.(2)

ਅਤੇ ਆਪਣਾ ਤਨ ਮਨ (ਉਸ ਉਤੇ) ਨਿਛਾਵਰ ਕਰਦੀਆਂ ਸਨ ॥੨॥

ਰਾਧਾ ਨਾਮ ਗੋਪਿ ਇਕ ਰਹੈ

(ਉਥੇ) ਰਾਧਾ ਨਾਮ ਦੀ ਇਕ ਗੋਪੀ ਰਹਿੰਦੀ ਸੀ।

ਕ੍ਰਿਸਨ ਕ੍ਰਿਸਨ ਮੁਖ ਤੇ ਨਿਤਿ ਕਹੈ

There was one Gopi, named Radha, who meditated pronouncing ‘Krishna, Krishna.’

(ਉਹ) ਮੁਖ ਤੋਂ ਸਦਾ ਕ੍ਰਿਸ਼ਨ ਕ੍ਰਿਸ਼ਨ ਕਹਿੰਦੀ ਸੀ।

ਜਗਨਾਯਕ ਸੌ ਪ੍ਰੇਮ ਲਗਾਯੋ

(ਉਸ ਨੇ) ਜਗਤ ਦੇ ਸੁਆਮੀ ਨਾਲ ਪ੍ਰੇਮ ਲਗਾ ਲਿਆ ਸੀ

ਸੂਤ ਸਿਧਨ ਕੀ ਭਾਤਿ ਬਢਾਯੋ ॥੩॥

She fell in love with Krishna and expanded the string of her love like anaustere.(3)

ਅਤੇ ਸਿੱਧਾਂ (ਦੀ ਸਾਧਨਾ) ਵਾਂਗ ਪ੍ਰੇਮ ਦੀ ਡੋਰ ਨੂੰ ਵਧਾ ਲਿਆ ਸੀ ॥੩॥