ਚੌਪਈ ॥
Chaupaee
ਚੌਪਈ:
ਏਕ ਪਲਾਊ ਦੇਸ ਸੁਨੀਜੈ ॥
ਪਲਾਊ ਨਾਂ ਦਾ ਇਕ ਦੇਸ ਸੁਣੀਂਦਾ ਸੀ।
ਮੰਗਲ ਦੇਵ ਸੁ ਰਾਵ ਭਨੀਜੈ ॥
In a country named PIau, Raja Mangal Dev used to rule.
(ਉਥੋਂ ਦਾ) ਮੰਗਲ ਦੇਵ ਨਾਂ ਦਾ ਰਾਜਾ ਦਸਿਆ ਜਾਂਦਾ ਸੀ।
ਸੁਘਰਿ ਕੁਅਰਿ ਤਾ ਕੀ ਬਰ ਨਾਰੀ ॥
ਉਸ ਦੇ (ਘਰ) ਸੁਘਰਿ ਕੁਅਰਿ ਨਾਂ ਦੀ ਚੰਗੀ ਰਾਣੀ ਸੀ।
ਜਨੁਕ ਜਗਤ ਕੀ ਜੋਤਿ ਸਵਾਰੀ ॥੧॥
Sughar Kumari was his wife whose radiance made the whole world to gleam.(1)
ਮਾਨੋ (ਉਸ ਵਿਚ) ਜਗਤ ਦੀ ਜੋਤਿ ਸੰਵਾਰੀ ਗਈ ਹੋਵੇ ॥੧॥
ਗਰਬੀ ਰਾਇ ਕੁਅਰਿ ਤਿਹ ਲਹਿਯੋ ॥
(ਉਸ) ਰਾਣੀ ਨੇ ਗਰਬੀ ਰਾਇ ਨੂੰ ਵੇਖਿਆ
ਤਾ ਕੀ ਮੈਨ ਦੇਹ ਕੌ ਦਹਿਯੋ ॥
On the sight of a Gharbi Rai, she felt her passions rousing.
ਤਾਂ ਕਾਮ ਨੇ ਉਸ ਦੇ ਸ਼ਰੀਰ ਨੂੰ ਸਾੜ ਦਿੱਤਾ।
ਅਮਿਤ ਰੂਪ ਤਾ ਕੋ ਲਖਿ ਅਟਕੀ ॥
ਉਸ ਦੇ ਅਮਿਤ ਰੂਪ ਨੂੰ ਵੇਖ ਕੇ ਮੋਹਿਤ ਹੋ ਗਈ।
ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੨॥
She stopped, there and then, and last the sense of her whereabouts.(2)
ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੨॥