ਆਸਾ ਮਹਲਾ

Aasaa, Third Mehl:

ਆਸਾ ਤੀਜੀ ਪਾਤਸ਼ਾਹੀ।

ਸਬਦੌ ਹੀ ਭਗਤ ਜਾਪਦੇ ਜਿਨੑ ਕੀ ਬਾਣੀ ਸਚੀ ਹੋਇ

Through the Word of the Shabad, the devotees are known; their words are true.

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਭਗਤ (ਜਗਤ ਵਿਚ) ਉਜਾਗਰ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦਾ ਹਰ ਵੇਲੇ ਦਾ ਬੋਲ-ਚਾਲ ਹੋ ਜਾਂਦਾ ਹੈ। ਸਬਦੌ = ਸ਼ਬਦ ਤੋਂ, ਸ਼ਬਦ ਦੀ ਬਰਕਤਿ ਨਾਲ। ਜਾਪਦੇ = ਉੱਘੇ ਹੋ ਜਾਂਦੇ ਹਨ। ਸਚੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੀ।

ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥

They eradicate ego from within themselves; they surrender to the Naam, the Name of the Lord, and meet with the True One. ||1||

(ਨਾਮ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ, ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ॥੧॥ ਆਪੁ = ਆਪਾ-ਭਾਵ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥

ਹਰਿ ਹਰਿ ਨਾਮੁ ਜਨ ਕੀ ਪਤਿ ਹੋਇ

Through the Name of the Lord, Har, Har, His humble servants obtain honor.

ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਇੱਜ਼ਤ ਹੈ, ਪਤਿ = ਇੱਜ਼ਤ।

ਸਫਲੁ ਤਿਨੑਾ ਕਾ ਜਨਮੁ ਹੈ ਤਿਨੑ ਮਾਨੈ ਸਭੁ ਕੋਇ ॥੧॥ ਰਹਾਉ

How blessed is their coming into the world! Everyone adores them. ||1||Pause||

(ਨਾਮ ਜਪ ਕੇ) ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਹਰੇਕ ਜੀਵ ਉਹਨਾਂ ਦਾ ਆਦਰ-ਮਾਣ ਕਰਦਾ ਹੈ ॥੧॥ ਰਹਾਉ ॥ ਮਾਨੈ = ਆਦਰ ਕਰਦਾ ਹੈ। ਸਭੁ ਕੋਇ = ਹਰੇਕ ਜੀਵ ॥੧॥ ਰਹਾਉ ॥

ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ

Ego, self-centeredness, excessive anger and pride are the lot of mankind.

'ਮੈਂ ਮੈਂ, ਮੇਰੀ ਮੇਰੀ'-ਇਹ ਹੀ ਪਰਮਾਤਮਾ ਨਾਲੋਂ ਮਨੁੱਖ ਦਾ ਵਖੇਵਾਂ ਬਣਾ ਦੇਂਦਾ ਹੈ, ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ। ਮੇਰਾ = ਅਪਣੱਤ, ਮਮਤਾ। ਜਾਤਿ = ਵੱਖਰੀ ਹੋਂਦ, ਵੱਖਰਾਪਨ।

ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥

If one dies in the Word of the Shabad, then he is rid of this, and his light is merged into the Light of the Lord God. ||2||

ਜਦੋਂ ਗੁਰ-ਸ਼ਬਦ ਦੀ ਰਾਹੀਂ 'ਮੈਂ ਮੇਰੀ' ਦਾ ਅਭਾਵ ਹੋ ਜਾਂਦਾ ਹੈ ਤਾਂ ਵੱਖਰਾ-ਪਨ ਮੁੱਕ ਜਾਂਦਾ ਹੈ, ਹਰਿ-ਜੋਤਿ ਵਿਚ ਸੁਰਤਿ ਲੀਨ ਹੋ ਜਾਂਦੀ ਹੈ, ਰੱਬ ਮਿਲ ਪੈਂਦਾ ਹੈ ॥੨॥ ਮਰੈ = 'ਮੈਂ ਮੇਰੀ' ਦਾ ਅਭਾਵ ਹੋ ਜਾਏ ॥੨॥

ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ

Meeting with the Perfect True Guru, my life has been blessed.

ਜਦੋਂ (ਸਾਨੂੰ ਜੀਵਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਸਾਡੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਭੇਟਿਆ = ਮਿਲਿਆ।

ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥

I have obtained the nine treasures of the Naam, and my storehouse is inexhaustible, filled to overflowing. ||3||

ਸਾਨੂੰ ਹਰਿ-ਨਾਮ ਮਿਲ ਜਾਂਦਾ ਹੈ ਜੋ ਜਗਤ ਦੇ ਨੌ ਹੀ ਖ਼ਜ਼ਾਨੇ ਹੈ, ਨਾਮ-ਧਨ ਨਾਲ ਸਾਡੇ (ਹਿਰਦੇ ਦੇ) ਖ਼ਜ਼ਾਨੇ ਭਰ ਜਾਂਦੇ ਹਨ, ਇਹ ਖ਼ਜ਼ਾਨੇ ਕਦੀ ਖ਼ਾਲੀ ਨਹੀਂ ਹੋ ਸਕਦੇ ॥੩॥ ਨਵੈ ਨਿਧਿ = ਨੌਂ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ ॥੩॥

ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨੑਾ ਨਾਮੁ ਪਿਆਰਾ

Those who love the Naam come as dealers in the merchandise of the Naam.

ਇਸ ਨਾਮ-ਧਨ ਦੇ ਉਹੀ ਵਣਜਾਰੇ (ਗੁਰੂ ਦੇ ਕੋਲ) ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ (-ਧਨ) ਪਿਆਰਾ ਲੱਗਦਾ ਹੈ। ਰਾਸਿ = ਪੂੰਜੀ, ਸੌਦਾ।

ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨੑਾ ਅੰਤਰਿ ਸਬਦੁ ਵੀਚਾਰਾ ॥੪॥

Those who become Gurmukh obtain this wealth; deep within, they contemplate the Shabad. ||4||

ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਹ ਨਾਮ-ਧਨ ਹਾਸਿਲ ਕਰ ਲੈਂਦਾ ਹੈ। ਅਜਿਹੇ ਮਨੁੱਖਾਂ ਦੇ ਅੰਦਰ ਗੁਰ-ਸ਼ਬਦ ਵੱਸ ਪੈਂਦਾ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਆ ਵੱਸਦੀ ਹੈ ॥੪॥ ਗੁਰਮੁਖਿ = ਗੁਰੂ ਦੇ ਸਨਮੁਖ। ਅੰਤਰਿ = ਮਨ ਵਿਚ ॥੪॥

ਭਗਤੀ ਸਾਰ ਜਾਣਨੑੀ ਮਨਮੁਖ ਅਹੰਕਾਰੀ

The egotistical, self-willed manmukhs do not appreciate the value of devotional worship.

(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ, ਸਾਰ = ਕਦਰ। ਜਾਣਨ੍ਹ੍ਹੀ = ਜਾਣਦੇ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੇ।

ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥

The Primal Lord Himself has beguiled them; they lose their lives in the gamble. ||5||

ਐਸੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਧੁਰੋਂ ਆਪਣੇ ਹੁਕਮ ਨਾਲ ਕੁਰਾਹੇ ਪਾ ਦਿੱਤਾ ਹੈ, ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ (ਜਿਵੇਂ ਕੋਈ ਜੁਆਰੀਆ) ਜੂਏ ਵਿਚ (ਹਾਰ ਖਾਂਦਾ ਹੈ) ॥੫॥ ਖੁਆਇਅਨੁ = ਉਸ (ਹਰੀ) ਨੇ ਖੁੰਝਾ ਦਿੱਤੇ ਹਨ ॥੫॥

ਬਿਨੁ ਪਿਆਰੈ ਭਗਤਿ ਹੋਵਈ ਨਾ ਸੁਖੁ ਹੋਇ ਸਰੀਰਿ

Without loving affection, devotional worship is not possible, and the body cannot be at peace.

ਜੇ ਹਿਰਦੇ ਵਿਚ ਪ੍ਰਭੂ ਵਾਸਤੇ ਪਿਆਰ ਨਾਹ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ, (ਭਗਤੀ ਤੋਂ ਬਿਨਾ) ਸਰੀਰ ਨੂੰ ਆਤਮਕ ਆਨੰਦ ਭੀ ਨਹੀਂ ਮਿਲਦਾ।

ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥

The wealth of love is obtained from the Guru; through devotion, the mind becomes steady. ||6||

ਪ੍ਰੇਮ ਦੀ ਦਾਤ (ਗੁਰੂ ਪਾਸੋਂ) ਮਿਲਦੀ ਹੈ, ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ ਆ ਟਿਕਦੀ ਹੈ ॥੬॥ ਪਦਾਰਥੁ = ਕੀਮਤੀ ਚੀਜ਼। ਮਨ = ਮਨ ਨੂੰ। ਧੀਰਿ = ਧੀਰਜ ਆਉਂਦੀ ਹੈ ॥੬॥

ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰਸਬਦ ਵੀਚਾਰਿ

He alone performs devotional worship, whom the Lord so blesses; he contemplates the Word of the Guru's Shabad.

ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ,

ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥

The One Name abides in his heart, and he conquers his ego and duality. ||7||

ਤਦ ਅੰਦਰੋਂ ਹਉਮੈ ਤੇ ਮੇਰ-ਤੇਰ ਮੁਕਾ ਜਾਂਦਾ ਹੈ ਤੇ ਹਿਰਦੇ ਵਿਚ ਇਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੭॥ ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਮਾਰਿ = ਮਾਰ ਕੇ ॥੭॥

ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ

The One Name is the social status and honor of the devotees; the Lord Himself adorns them.

ਪਰਮਾਤਮਾ ਦਾ ਨਾਮ ਭਗਤਾਂ ਵਾਸਤੇ ਨਾਮ ਹੀ ਉੱਚੀ ਜਾਤ ਤੇ ਕੁਲ ਹੈ, ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ। ਜਤਿ ਪਤਿ = ਜਾਤ ਪਾਤ, ਉੱਚੀ ਜਾਤ ਤੇ ਉੱਚੀ ਕੁਲ। ਏਕ = {ਅਸਲ ਲਫ਼ਜ਼ 'ਏਕੁ' ਹੈ, ਇਥੇ 'ਏਕੋ' ਪੜ੍ਹਨਾ ਹੈ}।

ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥

They remain forever in the Protection of His Sanctuary. As it pleases His Will, He arranges their affairs. ||8||

ਭਗਤ ਸਦਾ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ੍ਹ ਦੇਂਦਾ ਹੈ ॥੮॥ ਭਾਵੈ = ਪਸੰਦ ਆਉਂਦਾ ਹੈ। ਸਾਰਿ = ਸਿਰੇ ਚਾੜ੍ਹਦਾ ਹੈ। ਤਿਸ ਕੀ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'} ॥੮॥

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ

The worship of the Lord is unique - it is known only by reflecting upon the Guru.

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤਿ ਦੇਣ ਵਾਲੀ ਹੈ। ਨਿਰਾਲੀ = ਅਨੋਖੀ। ਅਲਾਹ ਦੀ = ਪਰਮਾਤਮਾ ਦੀ। ਵੀਚਾਰਿ = ਵੀਚਾਰ ਦੀ ਰਾਹੀਂ।

ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥

O Nanak, one whose mind is filled with the Naam, through the Lord's Fear and devotion, is embellished with the Naam. ||9||14||36||

ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ ॥੯॥੧੪॥੩੬॥ ਭੈ = ਅਦਬ ਵਿਚ। ਨਾਮਿ = ਨਾਮ ਵਿਚ ॥੯॥੧੪॥੩੬॥