ਆਸਾ ਮਹਲਾ

Aasaa, Third Mehl:

ਆਸਾ ਤੀਜੀ ਪਾਤਸ਼ਾਹੀ।

ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ

He wanders around, engrossed in other pleasures, but without the Naam, he suffers in pain.

ਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ, ਅਨ = {अन्य} ਹੋਰ ਹੋਰ। ਭੋਲਾਇਆ = ਕੁਰਾਹੇ ਪਿਆ ਹੋਇਆ।

ਸਤਿਗੁਰੁ ਪੁਰਖੁ ਭੇਟਿਓ ਜਿ ਸਚੀ ਬੂਝ ਬੁਝਾਇ ॥੧॥

He does not meet the True Guru, the Primal Being, who imparts true understanding. ||1||

ਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਅਕਲ ਦੇਂਦਾ ਹੈ ॥੧॥ ਭੇਟਿਓ = ਮਿਲਿਆ। ਜਿ = ਜੇਹੜਾ। ਸਚੀ = ਸਦਾ-ਥਿਰ ਹਰੀ ਦੀ ਭਗਤੀ ਦੀ। ਬੂਝ = ਸਮਝ, ਸੋਝੀ। ਬੁਝਾਇ = ਸਮਝਾਂਦਾ ਹੈ ॥੧॥

ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ

O my insane mind, drink in the sublime essence of the Lord, and savor its taste.

ਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ। ਬਾਵਲੇ = ਕਮਲੇ! ਸਾਦੁ = ਸੁਆਦ।

ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ

Attached to other pleasures, you wander around, and your life wastes away uselessly. ||1||Pause||

ਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ ॥੧॥ ਰਹਾਉ ॥ ਰਸਿ = ਰਸ ਵਿਚ। ਗਵਾਇ = ਗਵਾ ਕੇ ॥੧॥ ਰਹਾਉ ॥

ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ

In this age, the Gurmukhs are pure; they remain absorbed in the love of the True Name.

ਦੁਨੀਆ ਵਿਚ ਉਹੀ ਮਨੁੱਖ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ ਜੇਹੜੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਸ ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਉਸ ਦੇ ਨਾਮ ਵਿਚ ਲੀਨ ਰਹਿੰਦੇ ਹਨ। ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ। ਨਿਰਮਲ = ਪਵਿਤ੍ਰ। ਲਿਵ = ਸੁਰਤਿ। ਲਾਇ = ਲਾ ਕੇ।

ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥

Without the destiny of good karma, nothing can be obtained; what can we say or do? ||2||

ਪਰ ਕੀਹ ਆਖਿਆ ਜਾਏ? ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਕੁਝ ਨਹੀਂ ਮਿਲਦਾ ॥੨॥ ਕਰਮ = ਬਖ਼ਸ਼ਸ਼ ॥੨॥

ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ

He understands his own self, and dies in the Word of the Shabad; he banishes corruption from his mind.

(ਜਿਨ੍ਹਾਂ ਉਤੇ ਬਖ਼ਸ਼ਸ਼ ਹੁੰਦੀ ਹੈ ਉਹ) ਆਪਣਾ ਜੀਵਨ ਪੜਤਾਲਦੇ ਹਨ, ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂ ਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ। ਆਪੁ = ਆਤਮਕ ਜੀਵਨ। ਮਰਹਿ = ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ। ਮਨਹੁ = ਮਨ ਵਿਚੋਂ।

ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥

He hurries to the Guru's Sanctuary, and is forgiven by the Forgiving Lord. ||3||

ਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਬਖ਼ਸ਼ਸ਼ਾਂ ਕਰਨ ਵਾਲਾ ਬਖ਼ਸ਼ਿੰਦ ਹਰੀ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ॥੩॥

ਬਿਨੁ ਨਾਵੈ ਸੁਖੁ ਪਾਈਐ ਨਾ ਦੁਖੁ ਵਿਚਹੁ ਜਾਇ

Without the Name, peace is not obtained, and pain does not depart from within.

ਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ। ਵਿਚਹੁ = ਅੰਦਰੋਂ।

ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥

This world is engrossed in attachment to Maya; it has gone astray in duality and doubt. ||4||

ਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਨਾਮ ਭੁਲ ਕੇ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੪॥ ਮੋਹਿ = ਮੋਹ ਵਿਚ। ਵਿਆਪਿਆ = ਫਸਿਆ ਹੋਇਆ। ਭਰਮਿ = ਭਟਕਣਾ ਵਿਚ। ਭੁਲਾਇ = ਕੁਰਾਹੇ ਪਿਆ ਰਹਿੰਦਾ ਹੈ ॥੪॥

ਦੋਹਾਗਣੀ ਪਿਰ ਕੀ ਸਾਰ ਜਾਣਹੀ ਕਿਆ ਕਰਿ ਕਰਹਿ ਸੀਗਾਰੁ

The forsaken soul-brides do not know the value of their Husband Lord; how can they decorate themselves?

ਛੁੱਟੜਾਂ (ਭੈੜੀਆਂ ਜੀਵ-ਇਸਤ੍ਰੀਆਂ) ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ, ਵਿਅਰਥ ਹੀ ਸਰੀਰਕ ਸਿੰਗਾਰ ਕਰਦੀਆਂ ਹਨ, ਦੋਹਾਗਣੀ = ਮੰਦ-ਭਾਗਣ ਜੀਵ-ਇਸਤ੍ਰੀਆਂ। ਸਾਰ = ਕਦਰ। ਜਾਣਹੀ = ਜਾਣਹਿ, ਜਾਣਦੀਆਂ। ਕਿਆ ਕਰਿ = ਕਾਹਦੇ ਵਾਸਤੇ?

ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਭਤਾਰੁ ॥੫॥

Night and day, they continually burn, and they do not enjoy the Bed of their Husband Lord. ||5||

ਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਤੇ ਉਹਨਾਂ ਲਈ ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ॥੫॥

ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ

The happy soul-brides obtain the Mansion of His Presence, eradicating their self-conceit from within.

ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਲੱਭ ਲੈਂਦੀਆਂ ਹਨ, ਮਹਲੁ = ਹਰਿ-ਚਰਨ ਨਿਵਾਸ। ਆਪੁ = ਆਪਾ-ਭਾਵ।

ਗੁਰਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥

They decorate themselves with the Word of the Guru's Shabad, and their Husband Lord unites them with Himself. ||6||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ॥੬॥ ਸਹਿ = ਸਹ ਨੇ, ਖਸਮ-ਪ੍ਰਭੂ ਨੇ ॥੬॥

ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ

He has forgotten death, in the darkness of attachment to Maya.

ਮਾਇਆ ਦਾ ਮੋਹ ਘੁੱਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ। ਮਰਣਾ = ਮੌਤ। ਗੁਬਾਰੁ = ਘੁੱਪ ਹਨੇਰਾ।

ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥

The self-willed manmukhs die again and again, and are reborn; they die again, and are miserable at the Gate of Death. ||7||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ॥੭॥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = ਦਰ ਤੇ। ਹੋਹਿ = ਹੁੰਦੇ ਹਨ ॥੭॥

ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ

They alone are united, whom the Lord unites with Himself; they contemplate the Word of the Guru's Shabad.

ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਗਏ। ਮਿਲਾਇਅਨੁ = ਮਿਲਾਏ ਹਨ ਉਸ ਨੇ। ਸਬਦਿ = ਸ਼ਬਦ ਦੀ ਰਾਹੀਂ।

ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥

O Nanak, they are absorbed in the Naam; their faces are radiant, in that True Court. ||8||22||15||37||

ਹੇ ਨਾਨਕ! ਜੇਹੜੇ ਮਨੁੱਖ ਹਰਿ-ਨਾਮ ਵਿਚ ਰਹਿੰਦੇ ਹਨ ਉਹ ਸਦਾ-ਥਿਰ ਪਰਮਾਤਮਾ ਦੇ ਦਰਬਾਰ ਵਿਚ ਸੁਰਖ਼-ਰੂ ਹੋ ਜਾਂਦੇ ਹਨ ॥੮॥੨੨॥੧੫॥੩੭॥ ਨਾਮਿ = ਨਾਮ ਵਿਚ। ਮੁਖ ਉਜਲੇ = ਉਜਲ ਮੂੰਹ ਵਾਲੇ। ਦਰਬਾਰਿ = ਦਰਬਾਰ ਵਿਚ। ਤਿਤੁ = ਉਸ (ਦਰਬਾਰ) ਵਿਚ। ਸਚੈ = ਸਦਾ-ਥਿਰ ਰਹਿਣ ਵਾਲੇ ॥੮॥੨੨॥੧੫॥੩੭॥