ਉਰਬਸੀ ਬਾਚ

ਉਰਵਸ਼ੀ ਨੇ ਕਿਹਾ:

ਮੁਸਕਿਲ ਹਨਨ ਤਵਨ ਕੋ ਗੁਨਿਯੈ

ਉਸ ਦਾ ਮਾਰਨਾ ਔਖਾ ਹੁੰਦਾ ਹੈ

ਜਾ ਕੋ ਅਧਿਕ ਸੀਲ ਜਗੁ ਸੁਨਿਯੈ

‘It is difficult to kill a person who lives serenely in the world.

ਜੋ ਜਗਤ ਵਿਚ ਸ਼ੀਲਵਾਨ ਵਜੋਂ ਜਾਣਿਆ ਜਾਂਦਾ ਹੈ।

ਜਾ ਕੋ ਚਿਤ ਚੰਚਲ ਪਹਿਚਾਨਹੁ

ਜਿਸ ਦਾ ਚਿਤ ਚੰਚਲ ਹੁੰਦਾ ਹੈ,

ਤਾ ਕੋ ਲਈ ਹਾਥ ਮੈ ਮਾਨਹੁ ॥੪॥

‘But the one who is over cunning, his life is just a toy in the hands of an assassinator.’( 4)

ਉਸ ਨੂੰ ਮੇਰੇ ਹੱਥ ਵਿਚ ਆਇਆ ਹੀ ਸਮਝ ਲਵੋ ॥੪॥

ਯੌ ਕਹਿ ਨਿਕਸਿ ਮੋਲ ਹਯ ਲਯੋ

(ਉਹ) ਇਹ ਕਹਿ ਕੇ (ਘਰੋਂ) ਨਿਕਲੀ ਅਤੇ (ਇਕ) ਘੋੜਾ ਮੁੱਲ ਲਿਆ

ਜਾ ਪੈ ਲਾਖ ਟਕਾ ਦਸ ਦਯੋ

Contemplating like that the woman came out of the house,

ਜਿਸ ਦੀ ਕੀਮਤ ਦਸ ਲਖ ਟੱਕਾ ਦਿੱਤੀ।

ਚਮਕਿ ਚਲੈ ਜਬ ਤੁਰੇ ਬਿਰਾਜੈ

And bought a black horse spending ten thousand coins.

ਜਦ ਉਹ ਘੋੜੇ ਤੇ ਚੜ੍ਹਦੀ ਤਾਂ ਉਹ ਭੜਕ ਕੇ ਤੁਰ ਪੈਂਦਾ

ਜਾ ਕੋ ਨਿਰਖਿ ਇੰਦ੍ਰ ਹਯ ਲਾਜੈ ॥੫॥

When that horse galloped, even the Lord Indra’s horse felt meek.(5)

ਜਿਸ ਨੂੰ ਵੇਖ ਕੇ ਇੰਦਰ ਦਾ ਘੋੜਾ ਵੀ ਸ਼ਰਮਸਾਰ ਹੋ ਜਾਂਦਾ ॥੫॥

ਆਪ ਅਨੂਪ ਬਸਤ੍ਰ ਤਨ ਧਾਰੈ

ਉਸ ਨੇ ਆਪ ਤਨ ਉਤੇ ਅਨੂਪਮ ਬਸਤ੍ਰ ਧਾਰਨ ਕੀਤੇ ਹੋਏ ਸਨ

ਭੂਖਨ ਸਕਲ ਜਰਾਇ ਸੁ ਧਾਰੈ

She dressed herself in beautiful clothes and was adorned with ornaments.

ਜੋ ਸਾਰੇ ਗਹਿਣਿਆਂ ਨਾਲ ਸਜੇ ਹੋਏ ਸਨ।

ਲਾਬੇ ਕੇਸ ਕਾਧ ਪਰ ਛੋਰੇ

(ਉਸ ਨੇ) ਲੰਬੇ ਕੇਸ ਮੋਢਿਆਂ ਉਤੇ ਸੁਟੇ ਹੋਏ ਸਨ,

ਜਨੁਕ ਫੁਲੇਲਹਿ ਜਾਤ ਨਿਚੋਰੇ ॥੬॥

Her long hair flared over her shoulders sprinkling perfumes all over.(6)

ਮਾਨੋ ਉਹ ਸੁਗੰਧੀ ਨਿਚੋੜਦੇ ਜਾਂਦੇ ਸਨ ॥੬॥

ਅੰਜਨ ਆਂਜਿ ਆਖਿਯਨ ਦਯੋ

ਅੱਖਾਂ ਵਿਚ ਸੁਰਮਾ ਪਾ ਕੇ (ਉਸ ਨੇ)

ਜਨੁ ਕਰਿ ਲੂਟਿ ਸਿੰਗਾਰਹਿ ਲਯੋ

With eye-lashing powder in her eyes, her embellishment stole many a hearts.

ਮਾਨੋ ਸ਼ਿੰਗਾਰ ਨੂੰ ਹੀ ਲੁਟ ਲਿਆ ਹੋਵੇ।

ਜੁਲਫ ਜੰਜੀਰ ਜਾਲਮੈ ਸੋਹੈ

(ਉਸ ਦੀਆਂ) ਜ਼ਾਲਮ ਜ਼ੁਲਫ਼ਾਂ ਜ਼ੰਜੀਰ ਵਾਂਗ ਸ਼ੋਭ ਰਹੀਆਂ ਸਨ

ਸੁਰ ਨਰ ਨਾਗ ਅਸੁਰ ਮਨ ਮੋਹੈ ॥੭॥

In her snaky strands of hair many a humans, gods and devil got entangled.(7)

(ਜਿਨ੍ਹਾਂ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮੋਹਿਤ ਹੋ ਰਹੇ ਸਨ ॥੭॥

ਰਾਜਤ ਭ੍ਰਿਕੁਟਿ ਧਨੁਕ ਸੀ ਭਾਰੀ

ਉਸ ਦੀਆਂ ਭਾਰੀਆਂ ਭੌਆਂ ਕਮਾਨ ਵਾਂਗ ਸਜ ਰਹੀਆਂ ਸਨ।

ਮੋਹਤ ਲੋਕ ਚੌਦਹਨਿ ਪ︀ਯਾਰੀ

(ਉਹ) ਪਿਆਰੀ ਚੌਦਾਂ ਲੋਕਾਂ ਨੂੰ ਮੋਹਿਤ ਕਰ ਰਹੀ ਸੀ।

ਜਾ ਕੀ ਨੈਕ ਦ੍ਰਿਸਟਿ ਮੈ ਪਰੈ

(ਉਹ) ਜਿਸ ਦੀ ਨਜ਼ਰ ਵਿਚ ਜ਼ਰਾ ਜਿੰਨੀ ਵੀ ਆ ਜਾਂਦੀ,

ਤਾ ਕੀ ਸਕਲ ਬੁਧਿ ਪਰਹਰੇ ॥੮॥

ਉਸ ਦੀ ਸਾਰੀ ਬੁੱਧੀ ਖ਼ਤਮ ਕਰ ਦਿੰਦੀ ॥੮॥