ਪ੍ਰਾਨੀ ਕਛੂ ਚੇਤਈ ਮਦਿ ਮਾਇਆ ਕੈ ਅੰਧੁ

The mortal does not remember the Lord, even for a moment; he is blinded by the wine of Maya.

ਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ। ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ, ਨਹੀਂ ਸੋਚਦਾ। ਮਦਿ = ਨਸ਼ੇ ਵਿਚ। ਮਦਿ ਮਾਇਆ ਕੈ = ਮਾਇਆ ਦੇ ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ।

ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥

Says Nanak, without meditating on the Lord, he is caught by the noose of Death. ||26||

ਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੨੬॥ ਪਰਤ = ਪੈਂਦੇ ਹਨ, ਪਏ ਰਹਿੰਦੇ ਹਨ। ਫੰਧ = ਫਾਹੇ, ਫਾਹੀਆਂ ॥੨੬॥