ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ

As the bubbles in the water well up and disappear again,

ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਤੇ = ਤੋਂ। ਬੁਦਬੁਦਾ = ਬੁਲਬੁਲਾ।

ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥

so is the universe created; says Nanak, listen, O my friend! ||25||

ਨਾਨਕ ਆਖਦਾ ਹੈ- ਹੇ ਮਿੱਤਰ! ਸੁਣ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ ॥੨੫॥ ਰਚੀ = ਬਣਾਈ ਹੋਈ ਹੈ। ਮੀਤ = ਹੇ ਮਿੱਤਰ! ॥੨੫॥