ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
Night and day, for the sake of Maya, the mortal wanders constantly.
(ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ। ਨਿਸਿ = ਰਾਤ। ਕਾਰਨੇ = ਦੀ ਖ਼ਾਤਰ। ਡੋਲਤ = ਭਟਕਦਾ ਫਿਰਦਾ ਹੈ। ਨੀਤ = ਨਿੱਤ, ਸਦਾ।
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥
Among millions, O Nanak, there is scarcely anyone, who keeps the Lord in his consciousness. ||24||
ਹੇ ਨਾਨਕ! ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ ॥੨੪॥ ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਜਿਹ ਚੀਤਿ = ਜਿਸ ਦੇ ਚਿੱਤ ਵਿਚ ॥੨੪॥