ਦੋਹਰਾ

Dohira

ਦੋਹਰਾ:

ਖੇਲਿ ਅਖੇਟਕ ਆਨਿ ਨ੍ਰਿਪ ਰਤਿ ਮਾਨੀ ਤਿਹ ਸੰਗ

After hunting he made love to that girl.

ਸ਼ਿਕਾਰ ਖੇਡਣ ਉਪਰੰਤ ਰਾਜੇ ਨੇ ਆ ਕੇ ਉਸ ਨਾਲ ਪ੍ਰੇਮ-ਕ੍ਰੀੜਾ ਕੀਤੀ।

ਇਹੀ ਬੀਚ ਆਵਤ ਭਯੋ ਜਾਟ ਰੀਛ ਕੈ ਸੰਗ ॥੫॥

In the meantime, there arrived the peasant who was looking like an ugly bear.(5)

ਇਸੇ ਦੌਰਾਨ ਰਿਛ ਵਰਗੇ ਸਰੂਪ ਵਾਲਾ ਜਟ ਆ ਗਿਆ ॥੫॥

ਜਾਟਾਵਤ ਲਖਿ ਨ੍ਰਿਪ ਡਰਿਯੋ ਕਹਿਯੋ ਡਰਿ ਬਲਿ ਜਾਉ

The peasant’s arrival made the Raja scared, but the woman pacified him,

ਜਟ ਨੂੰ ਆਉਂਦਿਆਂ ਵੇਖ ਕੇ ਰਾਜਾ ਡਰ ਗਿਆ। (ਉਹ ਇਸਤਰੀ) ਕਹਿਣ ਲਗੀ, ਬਲਿਹਾਰੇ ਜਾਵਾਂ, ਡਰੋ ਨਾ।

ਤਿਹ ਦੇਖਤ ਤੁਹਿ ਕਾਢਿ ਹੌ ਤਾ ਕੇ ਸਿਰ ਧਰਿ ਪਾਉ ॥੬॥

‘Be not afraid. While the peasant is still watching, I will make you to cross over by putting your foot on his head.’(6)

ਉਸ ਦੇ ਵੇਖਦਿਆਂ ਹੀ ਉਸ ਦੇ ਸਿਰ ਤੇ (ਤੁਹਾਡਾ) ਪੈਰ ਰਖਵਾ ਕੇ ਤੁਹਾਨੂੰ (ਬਾਹਰ) ਕਢ ਦਿਆਂਗੀ ॥੬॥