ਆਦਿ ਅੰਤਿ ਜੋ ਰਾਖਨਹਾਰੁ

From beginning to end, He is our Protector,

ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇਂ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ, ਆਦਿ = ਮੁੱਢ ਤੋਂ (ਭਾਵ, ਜਨਮ ਸਮੇ ਤੋਂ)। ਅੰਤਿ = ਅਖ਼ੀਰ ਤਕ (ਭਾਵ, ਮਰਨ ਤਕ)।

ਤਿਸ ਸਿਉ ਪ੍ਰੀਤਿ ਕਰੈ ਗਵਾਰੁ

and yet, the ignorant do not give their love to Him.

ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ। ਗਵਾਰੁ = ਮੂਰਖ ਮਨੁੱਖ।

ਜਾ ਕੀ ਸੇਵਾ ਨਵ ਨਿਧਿ ਪਾਵੈ

Serving Him, the nine treasures are obtained,

ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ, ਜਾ ਕੀ = ਜਿਸ (ਪ੍ਰਭੂ) ਦੀ। ਨਵ ਨਿਧਿ = ਨੌ ਖ਼ਜ਼ਾਨੇ।

ਤਾ ਸਿਉ ਮੂੜਾ ਮਨੁ ਨਹੀ ਲਾਵੈ

and yet, the foolish do not link their minds with Him.

ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ। ਤਾ ਸਿਉ = ਉਸ ਨਾਲ। ਮੂੜਾ = ਮੂਰਖ।

ਜੋ ਠਾਕੁਰੁ ਸਦ ਸਦਾ ਹਜੂਰੇ

Our Lord and Master is Ever-present, forever and ever,

ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ, ਹਜੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।

ਤਾ ਕਉ ਅੰਧਾ ਜਾਨਤ ਦੂਰੇ

and yet, the spiritually blind believe that He is far away.

ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ। ਤਾ ਕਉ = ਉਸ ਨੂੰ।

ਜਾ ਕੀ ਟਹਲ ਪਾਵੈ ਦਰਗਹ ਮਾਨੁ

In His service, one obtains honor in the Court of the Lord,

ਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ,

ਤਿਸਹਿ ਬਿਸਾਰੈ ਮੁਗਧੁ ਅਜਾਨੁ

and yet, the ignorant fool forgets Him.

ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ। ਤਿਸਹਿ = ਉਸ (ਪ੍ਰਭੂ) ਨੂੰ। ਮੁਗਧੁ = ਮੂਰਖ।

ਸਦਾ ਸਦਾ ਇਹੁ ਭੂਲਨਹਾਰੁ

Forever and ever, this person makes mistakes;

(ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ; ਇਹੁ = ਇਹ (ਜੀਵ)।

ਨਾਨਕ ਰਾਖਨਹਾਰੁ ਅਪਾਰੁ ॥੩॥

O Nanak, the Infinite Lord is our Saving Grace. ||3||

ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥ ਅਪਾਰੁ = ਬੇਅੰਤ ॥੩॥