ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ਪਹਰਿਆ ਕੈ ਘਰਿ ਗਾਵਣਾ

Sree Raag, The Word Of Devotee Baynee Jee: To Be Sung To The Tune Of "Pehray":

ਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ। ਇਹ 'ਪਹਰਿਆਂ ਦੇ ਘਰ' ??? (ਦੀ ਧੁਨ ਅਨੁਸਾਰ) ਗਉਣੀ ਚਾਹੀਦੀ ਹੈ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ

O man, when you were coiled in the cradle of the womb, upside-down, you were absorbed in meditation.

ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ; ਗਰਭ ਕੁੰਡਲ = ਮਾਂ ਦਾ ਪੇਟ, ਕੁੰਡਲ ਵਾਂਗ ਦਾ ਗਰਭ-ਅਸਥਾਨ। ਆਛਤ = ਹੁੰਦਾ ਸੈਂ। ਉਰਧ = ਉੱਚਾ। ਲਿਵ = ਬ੍ਰਿਤੀ, ਸੁਰਤਿ।

ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ

You took no pride in your perishable body; night and day were all the same to you-you lived unknowing, in the silence of the void.

(ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇਕ ਪ੍ਰਭੂ ਨੂੰ (ਸਿਮਰਦਾ ਸੈਂ), (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ। ਮਿਰਤਕ ਪਿੰਡਿ = ਮਿੱਟੀ ਦੇ ਗੋਲੇ ਵਿਚ, ਸਰੀਰ ਵਿਚ। ਪਦ = ਹੋਂਦ, ਹਸਤੀ। ਮਦ = ਅਹੰਕਾਰ, ਮਾਣ। ਨਾ = ਨਹੀਂ ਸੀ। ਅਹਿ = ਦਿਨ। ਨਿਸਿ = ਰਾਤ। ਏਕੁ = ਇੱਕ ਪ੍ਰਭੂ। ਨਾਗਾ = ਅਣਹੋਂਦ, ਅਭਾਵ।

ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ

Remember the terrible pain and suffering of those days, now that you have spread out the net of your consciousness far and wide.

(ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲੀਫ਼ਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ। ਤੇ = ਉਹ {ਬਹੁ-ਵਚਨ}। ਸੰਮਲੁ = ਚੇਤੇ ਕਰ। ਪਸਾਰਿਆ = ਖਿਲਾਰਿਆ ਹੈ, ਜੰਜਾਲਾਂ ਵਿਚ ਫਸਾਇਆ ਹੈ।

ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥

Leaving the womb, you entered this mortal world; you have forgotten the Lord from your mind. ||1||

ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ ॥੧॥ ਛੋਡਿ = ਛੱਡ ਕੇ। ਮ੍ਰਿਤ ਮੰਡਲ = ਜਗਤ, ਸੰਸਾਰ। ਤਉ = ਜਦੋਂ। ਨਰਹਰਿ = ਪਰਮਾਤਮਾ ਨੂੰ। ਮਨਹੁ = ਮਨ ਤੋਂ ॥੧॥

ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ

Later, you will regret and repent-you fool! Why are you engrossed in evil-mindedness and skepticism?

ਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ। ਮੂੜਿਆ = ਹੇ ਮੂਰਖ! ਕਵਨ ਕੁਮਤਿ = ਕਿਹੜੀ ਭੈੜੀ ਮੱਤੇ? ਭ੍ਰਮਿ = ਭੁਲੇਖੇ ਵਿਚ।

ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ

Think of the Lord, or else you shall be led to the City of Death. Why are you wandering around, out of control? ||1||Pause||

ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ॥੧॥ ਰਹਾਉ ॥ ਚੇਤਿ = ਯਾਦ ਕਰ। ਨਾਹੀ = ਨਹੀਂ ਤਾਂ। ਜਨੁ = ਜਾਨੋ, ਮਾਨੋ, ਜਿਵੇਂ (ਲਾਖ ਬੇਦਨ 'ਜਣੁ' ਆਈ)। ਅਨਰਾਧਾ = (ਅਨਿਰੁੱਧ), ਅਮੋੜ ॥੧॥ ਰਹਾਉ ॥

ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ

You play like a child, craving sweets; moment by moment, you become more entangled in emotional attachment.

(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿਚ ਫਸਿਆ ਰਿਹਾ; ਬਿਨੋਦ = ਖੇਡਾਂ। ਚਿੰਦ = ਧਿਆਨ। ਬਿਆਪੈ = ਦਬਿਆ ਰਹਿੰਦਾ ਹੈ। ਮੋਹਿ = ਮੋਹ ਵਿਚ। ਰਸੁ = ਸੁਆਦ, ਚਸਕਾ।

ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ

Tasting good and bad, you eat nectar and then poison, and then the five passions appear and torture you.

(ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ। ਮਿਸੁ = ਬਹਾਨਾ। ਮੇਧੁ = ਪਵਿੱਤਰ। ਬਿਖੁ = ਜ਼ਹਿਰ। ਪ੍ਰਗਟ = ਖੁਲ੍ਹੇ ਤੌਰ ਤੇ, ਨਿਰਲੱਜ ਹੋ ਕੇ, ਝਾਕਾ ਲਾਹ ਕੇ। ਸੰਤਾਪੈ = ਸਤਾਉਂਦੇ ਹਨ।

ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਅਰਾਧਿਆ

Abandoning meditation, penance and self-restraint, and the wisdom of good actions, you do not worship and adore the Lord's Name.

ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ। ਸੰਜਮੁ = ਇੰਦ੍ਰਿਆਂ ਨੂੰ ਰੋਕਣਾ। ਸੁਕ੍ਰਿਤ ਮਤਿ = ਪੁੰਨ ਕਰਮ ਕਰਨ ਵਾਲੀ ਬੁੱਧ।

ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥੨॥

You are overflowing with sexual desire, and your intellect is stained with darkness; you are held in the grip of Shakti's power. ||2||

(ਤੇਰੇ ਅੰਦਰ) ਕਾਮ ਜ਼ੋਰਾਂ ਵਿਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ ॥੨॥ ਕਾਲ = ਕਾਲਖ। ਆਨਿ = ਲਿਆ ਕੇ। ਸਕਤਿ = ਇਸਤ੍ਰੀ। ਗਲਿ = ਗਲ ਵਿਚ, ਗਲ ਨਾਲ ॥੨॥

ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਪਛਾਣਿਆ

In the heat of youthful passion, you look with desire upon the faces of other men's wives; you do not distinguish between good and evil.

(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ। ਤਰੁਣ = ਜੁਆਨੀ। ਤੇਜੁ = ਜ਼ੋਰ। ਤ੍ਰਿਅ ਮੁਖ = ਇਸਤ੍ਰੀਆਂ ਦੇ ਮੂੰਹ। ਜੋਹਹਿ = ਤੂੰ ਤੱਕਦਾ ਹੈਂ। ਸਰ ਅਪਸਰ = ਚੰਗਾ ਮੰਦਾ ਵੇਲਾ, ਵੇਲਾ ਕੁਵੇਲਾ।

ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਪਛਾਨਿਆ

Drunk with sexual desire and other great sins, you go astray, and do not distinguish between vice and virtue.

ਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ। ਉਨਮਤ ਕਾਮਿ = ਹੇ ਕਾਮ ਵਿਚ ਮਸਤ ਹੋਏ ਹੋਏ!

ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ

Gazing upon your children and your property, your mind is proud and arrogant; you cast out the Lord from your heart.

ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ। ਸੰਪਤਿ = ਧਨ, ਖ਼ੁਸ਼ਹਾਲੀ। ਗਰਬਿਆ = ਅਹੰਕਾਰੀ ਹੋ ਗਿਆ। ਖੋਇਆ = ਭੁਲਾ ਬੈਠਾ ਹੈਂ।

ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥੩॥

When others die, you measure your own wealth in your mind; you waste your life in the pleasures of the mouth and sexual organs. ||3||

ਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ); ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ ॥੩॥ ਅਵਰ ਮਰਤ = ਹੋਰਨਾਂ ਦੇ ਮਰਨ ਤੇ। ਤਉ = ਇਸ ਤਰ੍ਹਾਂ। ਭਗ ਮੁਖਿ = ਭਾਗਾਂ ਨਾਲ ਮਿਲਿਆ ਸ੍ਰੇਸ਼ਟ। ਵਿਗੋਇਆ = ਅਜਾਈਂ ਗਵਾ ਲਿਆ ਹੈ ॥੩॥

ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ

Your hair is whiter than the jasmine flower, and your voice has grown feeble, as if it comes from the seventh underworld.

ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ। ਪੁੰਡਰ = ਚਿੱਟੇ ਰੰਗ ਦਾ ਕਉਲ ਫੁੱਲ। ਕੁਸਮ = ਫੁੱਲ। ਤੇ = ਤੋਂ। ਧਉਲੇ = ਚਿੱਟੇ। ਬਾਣੀ = ਬੋਲੀ, ਆਵਾਜ਼। ਸਪਤ ਪਤਾਲ ਕੀ = ਸਤਵੇਂ ਪਤਾਲ ਤੋਂ ਆਈ ਹੋਈ, ਬਹੁਤ ਮੱਧਮ ਤੇ ਬਰੀਕ।

ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ

Your eyes water, and your intellect and strength have left you; but still, your sexual desire churns and drives you on.

ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿਚ ਹਨ)। ਲੋਚਨ = ਅੱਖਾਂ। ਸ੍ਰਮਹਿ = ਚੋ ਰਹੀਆਂ ਹਨ, ਵਿਚੋਂ ਨੀਰ ਚੱਲ ਰਿਹਾ ਹੈ। ਨਾਠੀ = ਨੱਸ ਗਈ ਹੈ। ਪਵਸਿ = ਪੈ ਰਹੀ ਹੈ।

ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ

And so, your intellect has dried up through corruption, and the lotus flower of your body has wilted and withered.

ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ। ਬਿਖੈ ਪਾਵਸਿ = ਵਿਸ਼ਿਆਂ ਦੀ ਝੜੀ।

ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥

You have forsaken the Bani, the Word of the Immortal Lord, in this mortal world; in the end, you shall regret and repent. ||4||

ਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ ॥੪॥ ਅਵਗਤਿ = ਅਦ੍ਰਿਸ਼ਟ ਪਰਮਾਤਮਾ। ਅਵਗਤਿ ਬਾਣਿ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਮ੍ਰਿਤ ਮੰਡਲਿ = ਜਗਤ ਵਿਚ ॥੪॥

ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ

Gazing upon the tiny bodies of your children, love has welled up within your heart; you are proud of them, but you do not understand.

ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁਝ ਛੱਡ ਜਾਣਾ ਹੈ)। ਨਿਕੁਟੀ = ਨਿੱਕੀ ਜਿਹੀ। ਨਿਕੁਟੀ ਦੇਹ = ਨਿੱਕੇ ਨਿੱਕੇ ਬਾਲ। ਧੁਨਿ = ਪਿਆਰ, ਮੋਹ।

ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਸੂਝੈ

You long for the dignity of a long life, but your eyes can no longer see anything.

ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ। ਜੀਵਨ ਪਦ = ਜ਼ਿੰਦਗੀ। ਕਾਰਨ = ਵਾਸਤੇ। ਸੂਝੈ = ਦਿੱਸਦਾ।

ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਸੁਖਾਈ

Your light has gone out, and the bird of your mind has flown away; you are no longer welcome in your own home and courtyard.

(ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ। ਥਾਕਾ = ਮੁੱਕ ਗਿਆ। ਤੇਜੁ = ਸਰੀਰਕ ਬਲ। ਘਰਿ = ਘਰ ਵਿਚ। ਆਂਗਨਿ = ਵਿਹੜੇ ਵਿਚ।

ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥

Says Baynee, listen, O devotee: who has ever attained liberation after such a death? ||5||

ਬੇਣੀ ਆਖਦਾ ਹੈ-ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ ॥੫॥ ਮਰਨ ਮੁਕਤਿ = ਮਰਨ ਦੇ ਪਿੱਛੋਂ ਮੁਕਤੀ। ਕਿਨਿ = ਕਿਸ ਨੇ? ॥੫॥