ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥
Siree Raag, Devotee Kabeer Jee:
ਸਿਰੀ ਰਾਗ, ਸੰਤ ਕਬੀਰ ਜੀ।
ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
Listen, O religious scholar: the One Lord alone is Wondrous; no one can describe Him.
ਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ। ਪੰਡੀਆ = ਹੇ ਪੰਡਿਤ!
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥
He fascinates the angels, the celestial singers and the heavenly musicians; he has strung the three worlds upon His Thread. ||1||
ਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ ॥੧॥ ਸੁਰਿ = ਦੇਵਤੇ। ਗਣ = ਸ਼ਿਵਜੀ ਦੇ ਖ਼ਾਸ ਨਿੱਜ ਦੇ ਸੇਵਕ। ਗੰਧ੍ਰਬ = ਦੇਵਤਿਆਂ ਦੇ ਰਾਗੀ। ਤ੍ਰਿਭਵਣ = ਤਿੰਨਾਂ ਭਵਨਾਂ ਨੂੰ, ਸਾਰੇ ਜਗਤ ਨੂੰ। ਮੇਖੁਲੀ = (ਮਾਇਆ ਦੀ) ਤੜਾਗੀ ॥੧॥
ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥
The Unstruck Melody of the Sovereign Lord's Harp vibrates;
(ਉਹ ਅਚਰਜ ਕੌਤਕ ਇਹ ਹੈ ਕਿ) ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ, ਅਨਹਦ = ਇੱਕ-ਰਸ, ਬਿਨਾ ਜਤਨ ਕਰਨ ਦੇ, ਵਜਾਉਣ ਤੋਂ ਬਿਨਾ। ਕਿੰਗੁਰੀ ਬਾਜੈ = ਕਿੰਗਰੀ ਵੱਜ ਰਹੀ ਹੈ, ਰਾਗ ਹੋ ਰਿਹਾ ਹੈ।
ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥
by His Glance of Grace, we are lovingly attuned to the Sound-current of the Naad. ||1||Pause||
ਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ ॥੧॥ ਰਹਾਉ ॥ ਜਾ ਕੀ = ਜਿਸ (ਪ੍ਰਭੂ) ਦੀ। ਦਿਸਟਿ = (ਕਿਰਪਾ ਦੀ) ਨਜ਼ਰ ਨਾਲ। ਨਾਦ ਲਿਵ = ਸ਼ਬਦ ਦੀ ਲਿਵ, ਸ਼ਬਦ ਵਲ ਰੁਚੀ ॥੧॥ ਰਹਾਉ ॥
ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥
The Tenth Gate of my crown chakra is the distilling fire, and the channels of the Ida and Pingala are the funnels, to pour in and empty out the golden vat.
ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ); ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਭਾਠੀ = ਭੱਠੀ, ਜਿੱਥੇ ਸ਼ਰਾਬ ਅਰਕ ਆਦਿਕ ਕੱਢੀਦਾ ਹੈ। ਗਗਨੁ = ਅਕਾਸ਼, ਦਸਵਾਂ ਦੁਆਰ, ਚਿਦਾਕਾਸ਼, ਚਿਤ-ਅਕਾਸ਼, ਦਿਮਾਗ, ਜਿਸ ਦੀ ਰਾਹੀਂ, ਪ੍ਰਭੂ ਵਿਚ ਸੁਰਤੀ ਜੋੜੀ ਜਾ ਸਕਦੀ ਹੈ। ਸਿੰਙਿਆ, ਚੁੰਙਿਆ = ਦੋ ਨਾਲਾਂ ਜੋ ਅਰਕ ਜਾਂ ਸ਼ਰਾਬ ਕੱਢਣ ਲਈ ਵਰਤੀਦੀਆਂ ਹਨ, ਇਕ ਨਾਲ ਦੇ ਰਾਹ ਅਰਕ ਨਿਕਲਦਾ ਹੈ, ਦੂਜੀ ਦੇ ਰਾਹ ਵਾਧੂ ਪਾਣੀ। ਸਿੰਙਿਆ, ਚੁੰਙਿਆ = ਭਾਵ, ਮੰਦੇ ਕਰਮਾਂ ਵਲੋਂ ਸੰਙਣਾ ਤੇ ਚੰਗੇ ਕਰਮਾਂ ਨੂੰ ਗ੍ਰਹਿਣ ਕਰਨਾ। ਕਨਕ = ਸੋਨਾ। ਕਲਸੁ = ਮੱਟ, ਜਿਸ ਵਿਚ ਅਰਕ ਜਾਂ ਸ਼ਰਾਬ ਚੋ ਚੋ ਕੇ ਪੈਂਦਾ ਜਾਂਦਾ ਹੈ। ਇਕੁ = ਇੱਕ ਪ੍ਰਭੂ। ਕਨਕ ਕਲਸੁ = ਸੋਨੇ ਦਾ ਮੱਟ, ਸ਼ੁੱਧ ਹਿਰਦਾ।
ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥
Into that vat, there trickles a gentle stream of the most sublime and pure essence of all distilled essences. ||2||
ਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮ੍ਰਿਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ ॥੨॥ ਤਿਸੁ ਮਹਿ = ਉਸ (ਸੁਨਹਿਰੀ ਕਲਸ) ਵਿਚ, ਸ਼ੁੱਧ ਹਿਰਦੇ ਵਿਚ। ਧਾਰ = (ਨਾਮ ਅੰਮ੍ਰਿਤ ਦੀ) ਧਾਰ। ਚੁਐ = ਚੋ ਚੋ ਪੈਂਦੀ ਹੈ। ਰਸ ਮਹਿ ਰਸਨ = ਸਭ ਰਸਾਂ ਤੋਂ ਸੁਆਦਲਾ ਰਸ, ਨਾਮ-ਅੰਮ੍ਰਿਤ ॥੨॥
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥
Something wonderful has happened-the breath has become the cup.
ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ); ਅਨੂਪ = ਅਚਰਜ, ਅਨੋਖੀ। ਪਵਨ = ਹਵਾ, ਪ੍ਰਾਣ, ਸੁਆਸ। ਸਾਜਿਆ = ਮੈਂ ਬਣਾਇਆ ਹੈ।
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥
In all the three worlds, such a Yogi is unique. What king can compare to him? ||3||
(ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ)। ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ? ॥੩॥ ਜੋਗੀ = ਮਿਲਿਆ ਹੋਇਆ, ਵਿਆਪਕ। ਤੀਨਿ ਭਵਨ = ਸਾਰੇ ਜਗਤ ਵਿਚ। ਰਾਜਾ = ਵੱਡਾ ॥੩॥
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥
This spiritual wisdom of God, the Supreme Soul, has illuminated my being. Says Kabeer, I am attuned to His Love.
(ਜਿਵੇਂ ਉੱਪਰ ਦੱਸਿਆ ਹੈ) ਇਸ ਤਰ੍ਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤਾ ਹੋਇਆ ਕਬੀਰ (ਹੁਣ) ਆਖਦਾ ਹੈ, ਐਸੇ = ਇਸ ਤਰ੍ਹਾਂ ਜਿਵੇਂ ਉੱਪਰ ਦੱਸਿਆ ਹੈ। ਪੁਰਖੋਤਮ ਗਿਆਨੁ = ਪ੍ਰਭੂ ਦਾ ਗਿਆਨ, ਰੱਬ ਦੀ ਪਛਾਣ। ਕਹੁ = ਆਖ। ਕਬੀਰ = ਹੇ ਕਬੀਰ! ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ।
ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥
All the rest of the world is deluded by doubt, while my mind is intoxicated with the Sublime Essence of the Lord. ||4||3||
ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ॥੪॥੩॥ ਅਉਰ ਦੁਨੀ = ਬਾਕੀ ਦੇ ਲੋਕ। ਭਰਮਿ = ਭੁਲੇਖੇ ਵਿਚ। ਮਨੁ = (ਮੇਰਾ) ਮਨ। ਰਸਾਇਨ = (ਰਸ-ਅਯਨ) ਰਸਾਂ ਦਾ ਘਰ। ਮਾਤਾ = ਮਸਤ ॥੪॥