ਮਃ

First Mehl:

ਪਹਿਲੀ ਪਾਤਿਸ਼ਾਹੀ।

ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ

He is, He is - I say it millions upon millions, millions upon millions of times.

ਜੇ ਮੈਂ ਕ੍ਰੋੜਾਂ ਕ੍ਰੋੜਾਂ ਵਾਰ ਆਖਾਂ ਕਿ ਪਰਮਾਤਮਾ ਸੱਚ-ਮੁੱਚ ਹੈ, ਜੇ ਮੈਂ ਕ੍ਰੋੜਾਂ ਵਾਰੀ ਤੋਂ ਭੀ ਕ੍ਰੋੜਾਂ ਵਾਰੀ ਵਧੀਕ (ਇਹੀ ਗੱਲ) ਆਖਾਂ; ਕੋਟਿ ਕੋਟਿ = ਕ੍ਰੋੜਾਂ ਵਾਰੀ। ਕੋਟੀ ਹੂ ਕੋਟਿ ਕੋਟਿ = ਕ੍ਰੋੜਾਂ ਵਾਰੀ ਤੋਂ ਭੀ ਕ੍ਰੋੜਾਂ ਵਾਰੀ ਵਧੀਕ।

ਆਖੂੰ ਆਖਾਂ ਸਦਾ ਸਦਾ ਕਹਣਿ ਆਵੈ ਤੋਟਿ

With my mouth I say it, forever and ever; there is no end to this speech.

ਜੇ ਮੈਂ ਇਹੀ ਗੱਲ ਸਦਾ ਹੀ ਆਪਣੇ ਮੂੰਹ ਨਾਲ ਆਖਦਾ ਰਹਾਂ, ਮੇਰੇ ਆਖਣ ਵਿਚ ਤ੍ਰੋਟ ਨਾਹ ਆਵੇ; ਆਖਾਂ = ਜੇ ਮੈਂ ਆਖਾਂ। ਆਖੂੰ = ਮੂੰਹ ਨਾਲ। ਕਹਣਿ = ਆਖਣ ਵਿਚ। ਤੋਟਿ = ਘਾਟ।

ਨਾ ਹਉ ਥਕਾਂ ਠਾਕੀਆ ਏਵਡ ਰਖਹਿ ਜੋਤਿ

I do not get tired, and I will not be stopped; this is how great my determination is.

(ਹੇ ਪ੍ਰਭੂ!) ਜੇ ਤੂੰ ਮੇਰੇ ਵਿਚ ਇਤਨੀ ਸੱਤਿਆ ਪਾ ਦੇਵੇਂ ਕਿ ਮੈਂ ਆਖਦਾ ਆਖਦਾ ਨਾਹ ਹੀ ਥੱਕਾਂ ਤੇ ਨਾਹ ਹੀ ਕਿਸੇ ਦਾ ਰੋਕਿਆਂ ਰੁਕਾਂ, ਨ ਠਾਕੀਆ = ਨਾਹ ਮੈਂ ਰੁਕਿਆ ਰਹਾਂ। ਜੋਤਿ = ਸੱਤਿਆ। ਏਵਡ ਜੋਤਿ = ਇਤਨੀ ਸੱਤਿਆ। ਰਖਹਿ = ਤੂੰ ਪਾ ਦੇਵੇਂ।

ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥

O Nanak, this is tiny and insignificant. To say that it is more, is wrong. ||2||

ਤਾਂ ਭੀ, ਹੇ ਨਾਨਕ! ਇਹ ਸਾਰਾ ਜਤਨ ਤੇਰੀ ਰਤਾ ਭਰ ਸਿਫ਼ਤ ਦੇ ਹੀ ਬਰਾਬਰ ਹੁੰਦਾ ਹੈ; ਜੇ ਮੈਂ ਆਖਾਂ ਕਿ ਏਦੂੰ ਵਧੀਕ ਸਿਫ਼ਤ ਮੈਂ ਕੀਤੀ ਹੈ ਤਾਂ (ਇਹ ਮੇਰੀ) ਭੁੱਲ ਹੈ ॥੨॥ ਚਸਿਅਹੁ = ਇਕ ਚਸੇ ਤੋਂ। ਚਸਿਅਹੁ ਚੁਖ ਬਿੰਦ = ਇਕ ਚਸੇ ਤੋਂ ਭੀ ਬਹੁਤ ਘੱਟ ਦੇ ਬਰਾਬਰ। ਉਪਰਿ = ਵਧੀਕ। ਦੋਸੁ = ਭੁੱਲ, ਗ਼ਲਤੀ ॥੨॥