ਸਲੋਕ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥
The mortal walks on his head through the worlds and realms; he meditates, balanced on one foot.
ਜੇ ਕੋਈ ਮਨੁੱਖ ਸਿਰ-ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ; ਜੇ ਇਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ; ਸਿਰਿ = ਸਿਰ-ਪਰਨੇ ਹੋ ਕੇ। ਇਕ ਪੈਰਿ = ਇਕ ਪੈਰ ਦੇ ਭਾਰ ਖਲੋ ਕੇ। ਧਿਆਏ = ਧਿਆਨ ਧਰੇ।
ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥
Controlling the wind of the breath, he meditates within his mind, tucking his chin down into his chest.
ਜੇ ਪ੍ਰਾਣ ਰੋਕ ਕੇ ਮਨ ਵਿਚ ਜਪ ਕਰੇ; ਜੇ ਆਪਣਾ ਸਿਰ ਧੌਣ ਦੇ ਹੇਠ ਰੱਖੇ (ਭਾਵ, ਜੇ ਸ਼ੀਰਸ਼-ਆਸਣ ਕਰ ਕੇ ਸਿਰ-ਭਾਰ ਖੜਾ ਰਹੇ)- ਪਉਣੁ ਮਾਰਿ = ਪਉਣ ਨੂੰ ਰੋਲ ਕੇ, ਪ੍ਰਾਣਾਯਾਮ ਕਰ ਕੇ। ਮਨਿ = ਮਨ ਵਿਚ। ਮੁੰਡੀ = ਧੌਣ। ਤਲੇ = ਹੇਠ।
ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥
What does he lean on? Where does he get his power?
(ਤਾਂ ਭੀ ਇਹਨਾਂ ਵਿਚੋਂ) ਕਿਸ ਸਾਧਨ ਉਤੇ ਉਹ ਟੇਕ ਰੱਖਦਾ ਹੈ? ਕਿਸ ਉੱਦਮ ਨੂੰ ਉਹ ਆਪਣਾ ਤਾਣ ਬਣਾਂਦਾ ਹੈ? (ਭਾਵ, ਇਹ ਹਰੇਕ ਟੇਕ ਤੁੱਛ ਹੈ, ਇਹਨਾਂ ਦਾ ਆਸਰਾ ਕਮਜ਼ੋਰ ਹੈ)। ਟਿਕ ਟਿਕੈ = ਟੇਕ ਟਿਕਦਾ ਹੈ, ਟੇਕ ਬਣਾਂਦਾ ਹੈ। ਜੋਰੁ = ਤਾਣ।
ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥
What can be said, O Nanak? Who is blessed by the Creator?
ਹੇ ਨਾਨਕ! ਇਹ ਗੱਲ ਕਹੀ ਨਹੀਂ ਜਾ ਸਕਦੀ ਕਿ ਕਰਤਾਰ ਕਿਸ ਨੂੰ ਮਾਣ ਬਖ਼ਸ਼ਦਾ ਹੈ। ਕਿਸ ਨੋ ਕਹੀਐ = ਕਿਸੇ ਨੂੰ ਕਿਹਾ ਨਹੀਂ ਜਾ ਸਕਦਾ।
ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥
God keeps all under His Command, but the fool shows off himself. ||1||
(ਪ੍ਰਭੂ ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਮੂਰਖ ਆਪਣੇ ਆਪ ਨੂੰ (ਵੱਡਾ) ਸਮਝਣ ਲੱਗ ਪੈਂਦਾ ਹੈ ॥੧॥ ਰਹਾਏ = ਰੱਖਦਾ ਹੈ। ਆਪੁ = ਆਪਣੇ ਆਪ ਨੂੰ। ਹੁਕਮਿ ਆਪਣੈ = ਆਪਣੇ ਹੁਕਮ ਵਿਚ। ਗਣੇਇ = ਸਮਝਣ ਲੱਗ ਪੈਂਦਾ ਹੈ ॥੧॥