ਕਾਨ੍ਰਹ ਜੂ ਬਾਚ ॥
Speech of Krishna:
ਕ੍ਰਿਸ਼ਨ ਜੀ ਨੇ ਕਿਹਾ:
ਸਵੈਯਾ ॥
SWAYYA
ਸਵੈਯਾ:
ਕਾਨ੍ਰਹ ਬੁਲਾਇ ਅਰੰਜਿਤ ਕਉ ਹਸਿ ਕੈ ਮੁਖ ਤੇ ਇਹ ਆਇਸ ਦੀਨੋ ॥
ਕ੍ਰਿਸ਼ਨ ਨੇ ਸਤ੍ਰਾਜਿਤ ('ਅਰੰਜਿਤ') ਨੂੰ ਬੁਲਾ ਲਿਆ ਅਤੇ ਹਸ ਕੇ ਮੂੰਹ ਤੋਂ ਇਹ ਆਗਿਆ ਦਿੱਤੀ
ਭੂਪ ਕਉ ਦੈ ਤੁ ਕਹਿਓ ਅਬ ਹੀ ਰਵਿ ਤੇ ਜੁ ਰਿਝਾਇ ਕੈ ਤੈ ਧਨੁ ਲੀਨੋ ॥
Krishna called Satrajit and said to him, “The wealth of jewel that you have obtained from Surya, give that to the king”
ਅਤੇ ਕਿਹਾ ਕਿ ਸੂਰਜ ਨੂੰ ਰਿਝਾ ਕੇ ਜੋ ਧਨ ਪ੍ਰਾਪਤ ਕੀਤਾ ਹੈ, ਉਹ ਰਾਜਾ (ਉਗ੍ਰਸੈਨ) ਨੂੰ ਹੁਣੇ ਹੀ ਭੇਟਾ ਕਰ ਦਿਓ।
ਜੋ ਚਹਿ ਕੈ ਚਿਤ ਮੈ ਚਪਲਾ ਦੁਤਿ ਯਾਹਿ ਕਹਿਯੋ ਇਨ ਨੈਕੁ ਨ ਕੀਨੋ ॥
There was a flash of lighting in his mind and he did not do according to the desire of Krishna
ਜੋ ਬਿਜਲੀ ਦੀ ਚਮਕ ਵਾਲੀ (ਮਣੀ ਹੈ) ਚਿਤ ਵਿਚ ਖ਼ੁਸ਼ (ਹੋ ਕੇ ਦੇ ਦਿਓ)। (ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਕਹਿ ਦਿੱਤਾ, (ਪਰ) ਉਸ ਨੇ (ਇਸ ਤਰ੍ਹਾਂ) ਬਿਲਕੁਲ ਨਾ ਕੀਤਾ।
ਮੋਨ ਹੀ ਠਾਨ ਕੇ ਬੈਠਿ ਰਹਿਯੋ ਬ੍ਰਿਜਨਾਥ ਕੋ ਉਤਰੁ ਨੈਕੁ ਨ ਦੀਨੋ ॥੨੦੩੮॥
He sat silently and he also did not give any reply to Krishna’s words.2038.
(ਸਤ੍ਰਾਜਿਤ) ਚੁਪ ਧਾਰ ਕੇ (ਉਸੇ ਥਾਂ ਉਤੇ) ਬੈਠਾ ਰਿਹਾ ਅਤੇ ਸ੍ਰੀ ਕ੍ਰਿਸ਼ਨ ਨੂੰ ਬਿਲਕੁਲ ਉੱਤਰ ਨਾ ਦਿੱਤਾ ॥੨੦੩੮॥
ਪ੍ਰਭ ਯੌ ਬਤੀਆ ਕਹਿ ਬੈਠਿ ਰਹਿਯੋ ਤਿਹ ਭ੍ਰਾਤ ਅਖੇਟ ਕੇ ਕਾਜ ਪਧਾਰਿਯੋ ॥
The Lord having uttered the said words, sat silently, but his brother went away for hunting towards the forest
ਸ੍ਰੀ ਕ੍ਰਿਸ਼ਨ ਇਹ ਗੱਲ ਕਹਿ ਕੇ ਬੈਠੇ ਰਹੇ, ਪਰ ਉਸ (ਸਤ੍ਰਾਜਿਤ) ਦਾ ਭਰਾ ਸ਼ਿਕਾਰ ਖੇਡਣ ਲਈ ਚਲਾ ਗਿਆ।
ਬਾਧ ਭਲੇ ਮਨਿ ਕਉ ਸਿਰ ਪੈ ਸਭ ਹੂੰ ਜਨ ਦੂਸਰ ਭਾਨੁ ਬਿਚਾਰਿਯੋ ॥
He was wearing the jewel on his head and it appeared that a second sun had risen
ਉਸ ਸ੍ਰੇਸ਼ਠ ਮਣੀ ਨੂੰ (ਉਸ ਨੇ) ਸਿਰ ਉਤੇ ਬੰਨ੍ਹ ਲਿਆ (ਜਿਸ ਨੂੰ ਵੇਖ ਕੇ) ਸਾਰਿਆਂ ਲੋਕਾਂ ਨੇ ਉਸ ਨੂੰ ਦੂਜਾ ਸੂਰਜ ਸਮਝ ਲਿਆ।
ਕਾਨਨ ਕੇ ਜਬ ਬੀਚ ਗਯੋ ਮ੍ਰਿਗਰਾਜ ਬਡੋ ਇਕ ਯਾਹਿ ਨਿਹਾਰਿਯੋ ॥
When he went within the forest, he saw a lion there
ਜਦ ਉਹ ਬਨ ਵਿਚ ਗਿਆ (ਤਾਂ) ਉਸ ਨੇ ਇਕ ਬਹੁਤ ਵੱਡਾ ਸ਼ੇਰ ਵੇਖਿਆ।
ਤਾਨ ਕੈ ਬਾਨ ਚਲਾਵਤ ਭਯੋ ਸਰ ਵਾ ਸਹਿ ਕੈ ਇਹ ਕੋ ਫਿਰਿ ਮਾਰਿਯੋ ॥੨੦੩੯॥
There he discharged several arrow one after the other towards the lion.2039.
(ਉਸ ਨੂੰ ਨਿਸ਼ਾਣਾ ਬਣਾ ਕੇ) ਖਿਚ ਕੇ ਬਾਣ ਚਲਾ ਦਿੱਤਾ। ਉਸ ਨੇ (ਬਾਣ) ਨੂੰ ਸਹਿ ਕੇ, ਫਿਰ ਇਸ ਨੂੰ ਮਾਰ ਦਿੱਤਾ ॥੨੦੩੯॥