ਸਵੈਯਾ

SWAYYA

ਸਵੈਯਾ:

ਲੈ ਮਨਿ ਸੂਰਜ ਤੇ ਅਰਿ ਜੀਤ ਜੁ ਤਾ ਦਿਨ ਆਪਨੇ ਧਾਮਹਿ ਆਯੋ

Satrajit after taking the jewel from Surya came to his home

ਸੂਰਜ ਤੋਂ ਮਣੀ ਲੈ ਕੇ ਸਤ੍ਰਾਜਿਤ ਉਸੇ ਦਿਨ ਘਰ ਆਇਆ ਸੀ।

ਜੋ ਕਬਿ ਸ︀ਯਾਮ ਭਨੈ ਕਰਿ ਸੇਵ ਘਨੋ ਰਵਿ ਕੋ ਚਿਤ ਤਾ ਰਿਝਵਾਯੋ

And he had pleased Surya after extremely faithful service

ਕਵੀ ਸ਼ਿਆਮ ਕਹਿੰਦੇ ਹਨ, (ਉਸ ਨੇ) ਸੂਰਜ ਦੀ ਬਹੁਤ ਸੇਵਾ ਕਰ ਕੇ ਉਸ ਦਾ ਮਨ ਖੁਸ਼ ਕੀਤਾ

ਅਉ ਕਰਿ ਕੈ ਤਪਸ︀ਯਾ ਅਤਿ ਹੀ ਤਿਹ ਕੀ ਹਿਤ ਸੋ ਤਿਹ ਕਉ ਜਬ ਗਾਯੋ

Now he performed many austere self-mortifications and sang the praises of the Lord

ਅਤੇ ਪ੍ਰੇਮ ਪੂਰਵਕ ਉਸ ਦੀ ਕਠੋਰ ਤਪਸਿਆ ਕਰ ਕੇ ਜਦ ਉਸ (ਦੇ ਯਸ਼ ਨੂੰ) ਗਾਇਆ (ਤਾਂ ਉਸ ਨੇ ਰੀਝ ਕੇ ਮਣੀ ਬਖ਼ਸ਼ੀ)।

ਸੋ ਸੁਨਿ ਕੈ ਸੁ ਬ੍ਰਿਥਾ ਪੁਰ ਲੋਗਨ ਯੌ ਜਦੁਬੀਰ ਪੈ ਜਾਇ ਸੁਨਾਯੋ ॥੨੦੩੭॥

Seeing him in such a state, the citizens gave his description to Krishna.2037.

ਉਹ ਸਾਰੀ ਵਿਥਿਆ ਸੁਣ ਕੇ, ਫਿਰ ਨਗਰ ਵਾਸੀਆਂ ਨੇ ਜਾ ਕੇ ਸ੍ਰੀ ਕ੍ਰਿਸ਼ਨ ਨੂੰ ਸੁਣਾ ਦਿੱਤੀ ॥੨੦੩੭॥