ਅਥ ਸਤ੍ਰਾਜਿਤ ਸੂਰਜ ਤੇ ਮਨਿ ਲਿਆਏ ਜਾਮਵੰਤ ਬਧ ਕਥਨੰ ॥
Now begins the description of bringing of the jewel by Satrajit from Surya an dthe killing of Jamwant
ਹੁਣ ਸਤ੍ਰਾਜਿਤ ਸੂਰਜ ਤੋਂ ਮਣੀ ਲਿਆਏ ਅਤੇ ਜਾਮਵੰਤ ਦੇ ਬਧ ਦਾ ਕਥਨ:
ਦੋਹਰਾ ॥
DOHRA
ਦੋਹਰਾ:
ਇਤ ਸੂਰਜ ਸੇਵਾ ਕਰੀ ਸਤ੍ਰਾਜਿਤ ਬਲਵਾਨ ॥
ਇਧਰ ਬਲਵਾਨ ਯੋਧੇ ਸਤ੍ਰਾਜਿਤ ਨੇ ਸੂਰਜ ਦੀ (ਬਹੁਤ) ਸੇਵਾ ਕੀਤੀ।
ਰਵਿ ਤਿਹ ਕੋ ਤਬ ਮਨਿ ਦਈ ਉਜਲ ਆਪ ਸਮਾਨ ॥੨੦੩੬॥
The powerful Satrajit (a Yadava) served the god Surya, and he bestowed upon him the gift of jewel bright like himself.2036.
(ਪ੍ਰਸੰਨ ਹੋ ਕੇ) ਸੂਰਜ ਨੇ ਉਸ ਨੂੰ ਆਪਣੇ ਵਰਗੀ ਉਜਲੀ ਮਣੀ ਪ੍ਰਦਾਨ ਕੀਤੀ ॥੨੦੩੬॥