ਸਵੈਯਾ

SWAYYA

ਸਵੈਯਾ:

ਤਾਹਿ ਨਿਹਾਰਿ ਕੈ ਸ︀ਯਾਮ ਸੀ ਮੂਰਤਿ ਤ੍ਰੀਅ ਸਭੈ ਮਨ ਮੈ ਸੁਕਚਾਹੀ

ਉਸ ਦੀ ਸ੍ਰੀ ਕ੍ਰਿਸ਼ਨ ਵਰਗੀ ਸੂਰਤ ਵੇਖ ਕੇ ਸਾਰੀਆਂ ਇਸਤਰੀਆਂ ਮਨ ਵਿਚ ਝਿਝਕੀਆਂ।

ਲਿਆਯੋ ਹੈ ਆਨਿ ਬਧੂ ਕੋਊ ਬ︀ਯਾਹਿ ਕਹੈ ਸਖੀ ਕੀ ਸੁ ਸਖੀ ਗਹਿ ਬਾਹੀ

Seeing the likeness of Krishna in Pradyumna, the women said in their state of shyness that Krishna had then wedded and brought another damsel

(ਇਕ) ਸਖੀ (ਦੂਜੀ) ਸਖੀ ਦੀ ਬਾਂਹ ਪਕੜ ਕੇ ਕਹਿੰਦੀ ਹੈ ਕਿ (ਕ੍ਰਿਸ਼ਨ) ਕੋਈ ਹੋਰ ਬਧੂ ਨੂੰ ਵਿਆਹ ਲਿਆਇਆ ਹੈ।

ਏਕ ਨਿਹਾਰਿ ਕਹੈ ਤਿਹ ਕੈ ਉਰਿ ਓਰਿ ਬਿਚਾਰ ਭਲੇ ਮਨ ਮਾਹੀ

ਇਕ (ਸਖੀ) ਉਸ ਦੀ ਛਾਤੀ ਵਲ ਵੇਖ ਕੇ ਕਹਿੰਦੀ ਹੈ ਕਿ ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕਰ ਲਵੋ,

ਲਛਨ ਅਉਰ ਸਭੈ ਹਰਿ ਕੇ ਇਹ ਏਕ ਲਤਾ ਭ੍ਰਿਗੁ ਕੀ ਉਰਿ ਨਾਹੀ ॥੨੦੩੩॥

One woman, looking towards him, said in her mind, “All other signs on his body are similar to Krishna but there is no mark of the foot of the sage Bhrigu on his chest.”2033.

ਇਸ ਦੇ ਹੋਰ ਸਾਰੇ ਲੱਛਣ ਤਾਂ ਕ੍ਰਿਸ਼ਨ ਵਰਗੇ ਹਨ, ਪਰ ਛਾਤੀ ਉਤੇ ਇਕ ਭ੍ਰਿਗੂ-ਲਤਾ (ਦਾ ਚਿੰਨ੍ਹ) ਨਹੀਂ ਹੈ ॥੨੦੩੩॥

ਪੇਖਤ ਤਾਹਿ ਰੁਕਮਨਿ ਕੇ ਸੁ ਪਯੋਧਰ ਵਾ ਪਯ ਸੋ ਭਰਿ ਆਏ

Seeing Pradyumna, the teats of Rukmani were filled with milk

ਉਸ ਨੂੰ ਵੇਖਦਿਆਂ ਹੀ ਰੁਕਮਨੀ ਦੇ ਥਣ ਦੁੱਧ ਨਾਲ ਭਰ ਗਏ। ਚਿਤ ਵਿਚ ਬਹੁਤ ਮੋਹ ਵਧ ਗਿਆ

ਮੋਹੁ ਬਢਿਯੋ ਅਤਿ ਹੀ ਚਿਤ ਮੈ ਕਰੁਨਾ ਰਸੁ ਸੋ ਢੁਰਿ ਬੈਨ ਸੁਨਾਏ

In her attachment she said modestly,

ਅਤੇ ਕਰੁਣ ਰਸ ਨਾਲ ਭਰੇ ਹੋਏ ਬਚਨ (ਕਹਿ ਕੇ) ਸੁਣਾਏ।

ਐਸੇ ਸਖੀ ਕਹਿਓ ਮੋ ਸੁਤ ਥੋ ਪ੍ਰਭ ਦੈ ਹਮ ਕੋ ਹਮ ਤੇ ਜੁ ਛਿਨਾਏ

“O friend! my son was just like him, O Lord! give back to me my own son

(ਰੁਕਮਨੀ ਨੇ) ਕਿਹਾ, ਹੇ ਸਖੀ! ਇਸ ਤਰ੍ਹਾਂ ਦਾ ਹੀ ਮੇਰਾ ਪੁੱਤਰ ਸੀ (ਜੋ) ਪ੍ਰਭੂ (ਸ੍ਰੀ ਕ੍ਰਿਸ਼ਨ) ਨੇ ਮੈਨੂੰ ਦੇ ਕੇ, (ਫਿਰ) ਮੇਰੇ ਪਾਸੋਂ ਖੋਹ ਲਿਆ।

ਯੌ ਕਹਿ ਸਾਸ ਉਸਾਸ ਲਯੋ ਕਬਿ ਸ︀ਯਾਮ ਕਹੈ ਦੋਊ ਨੈਨ ਬਹਾਏ ॥੨੦੩੪॥

” Saying thus, she heaved a long breath and the tears rushed forth from both her eyes.2034.

ਇਸ ਤਰ੍ਹਾਂ ਕਹਿ ਕੇ ਹੌਕਾ ਭਰਿਆ, ਕਵੀ ਸ਼ਿਆਮ ਕਹਿੰਦੇ ਹਨ, ਦੋਹਾਂ ਨੈਣਾਂ ਤੋਂ (ਹੰਝੂ) ਵਗਾ ਦਿੱਤੇ ॥੨੦੩੪॥

ਇਤਿ ਤੇ ਬ੍ਰਿਜ ਨਾਇਕ ਆਇ ਗਯੋ ਇਹ ਮੂਰਤਿ ਓਰਿ ਰਹੇ ਟਕ ਲਾਈ

Krishna came form this side and everyone began to stare at him

ਇਧਰੋਂ ਸ੍ਰੀ ਕ੍ਰਿਸ਼ਨ ਆ ਗਏ ਅਤੇ ਇਸ ਦੀ ਸ਼ਕਲ ਵਲ ਇਕ ਟਕ ਵੇਖਣ ਲਗੇ।

ਤਉ ਹੀ ਲਉ ਨਾਰਦ ਆਇ ਗਯੋ ਬਿਰਥਾ ਸਭ ਹੀ ਤਿਨਿ ਭਾਖਿ ਸੁਨਾਈ

Then Narada came and he related the whole story.

ਉਦੋਂ ਹੀ ਨਾਰਦ ਆ ਗਿਆ। ਉਸ ਨੇ ਸਾਰੀ ਵਿਥਿਆ ਕਹਿ ਕੇ ਸੁਣਾ ਦਿੱਤੀ, ਕ੍ਰਿਸ਼ਨ ਜੀ! ਇਹ ਤੁਹਾਡਾ ਹੀ ਪੁੱਤਰ ਹੈ।

ਕਾਨ੍ਰਹ ਜੂ ਪੂਤ ਤਿਹਾਰੋ ਹੈ ਇਹ ਯੌ ਸੁਨਿ ਕੈ ਪੁਰ ਬਾਜੀ ਬਧਾਈ

He said, “O Krishna! He is your son,” hearing this, the songs of joy were sung in the whole city

ਇਸ (ਗੱਲ) ਨੂੰ ਸੁਣ ਕੇ ਨਗਰ ਵਿਚ ਖੁਸ਼ੀ ਦੇ ਵਾਜੇ ਵਜਣ ਲਗੇ। (ਕਵੀ) ਸ਼ਿਆਮ ਕਹਿੰਦੇ ਹਨ,

ਭਾਗਨ ਕੀ ਨਿਧਿ ਸ︀ਯਾਮ ਭਨੈ ਜਦੁਬੀਰ ਮਨੋ ਇਹ ਦਿਵਸਹਿ ਪਾਈ ॥੨੦੩੫॥

It appeared that Krishna had obtained an ocean of fortune.2035.

(ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ) ਮਾਨੋ ਸ੍ਰੀ ਕ੍ਰਿਸ਼ਨ ਨੇ ਅਜ ਦੇ ਦਿਨ ਭਾਗਾਂ ਦਾ ਭੰਡਾਰ ਪ੍ਰਾਪਤ ਕਰ ਲਿਆ ਹੋਵੇ ॥੨੦੩੫॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਪਰਦੁਮਨ ਸੰਬਰ ਦੈਤ ਬਧ ਕੈ ਰੁਕਮਿਨਿ ਕਾਨ੍ਰਹ ਜੂ ਕੋ ਆਈ ਮਿਲਤ ਭਏ

End of the description of Pradumna meeting with Krishna after killing the demon Shambar in Krishnavatara based on Dasam Skandh in Bachittar Natak.

ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਪਰਦਮਨ ਸੰਬਰ ਦੈਂਤ ਦਾ ਬਧ ਕਰ ਕੇ ਰੁਕਮਨੀ ਅਤੇ ਕਾਨ੍ਹ ਜੀ ਨੂੰ ਆ ਕੇ ਮਿਲੇ ਅਧਿਆਇ ਦੀ ਸਮਾਪਤੀ।