ਸਵੈਯਾ

SWAYYA

ਸਵੈਯਾ:

ਛੋਰ ਕੈ ਚੀਲ ਕੋ ਰੂਪ ਦਯੋ ਤ੍ਰੀਆ ਕੋ ਅਤਿ ਸੁੰਦਰ ਰੂਪ ਬਨਾਯੋ

ਇਲ ਦਾ ਰੂਪ ਛਡ ਕੇ ਇਸਤਰੀ ਦਾ ਬਹੁਤ ਸੁੰਦਰ ਰੂਪ ਬਣਾ ਲਿਆ।

ਵਾਹਿ ਉਤਾਰ ਕੈ ਕੰਧਹਿ ਤੇ ਤਿਹ ਕੰਧਿ ਪਟੰਬਰ ਪੀਤ ਧਰਾਯੋ

She abandoned there the body of vulture and assumed her own beautiful figure of a woman after dismounting Pradyumna from her shoulder, she caused him to wear the yellow garments

ਉਸ ਨੂੰ ਮੋਢੇ ਤੋਂ ਉਤਾਰ ਕੇ, ਉਸ ਦੇ ਮੋਢੇ ਉਤੇ ਪੀਲਾ ਬਸਤ੍ਰ ਧਰ ਦਿੱਤਾ।

ਸੋਰਹ ਹਜਾਰ ਤ੍ਰੀਆ ਸਭ ਥੀ ਜਹਿ ਠਾਢਿ ਤਿਨੈ ਇਹ ਰੂਪ ਦਿਖਾਯੋ

ਜਿਥੇ (ਸ੍ਰੀ ਕ੍ਰਿਸ਼ਨ ਦੀਆਂ) ਸਾਰੀਆਂ ਸੋਲ੍ਹਾਂ ਹਜ਼ਾਰ ਇਸਤਰੀਆਂ ਸਨ, ਉਸ ਨੇ ਖੜੋ ਕੇ (ਆਪਣਾ) ਰੂਪ ਵਿਖਾਇਆ।

ਸੁ ਸੁਕਚੀ ਚਿਤ ਬੀਚ ਸਭੈ ਇਹ ਭਾਤਿ ਲਖਿਯੋ ਬ੍ਰਿਜ ਨਾਇਕ ਆਯੋ ॥੨੦੩੨॥

Sixteen thousand women saw Pradyumna there and they thought with caution that perhaps Krishna himself had come there.2032.

ਉਹ ਸਾਰੀਆਂ (ਆਪਣੇ) ਚਿਤ ਵਿਚ ਸੰਗ ਗਈਆਂ (ਕਿਉਂਕਿ ਉਨ੍ਹਾਂ ਨੇ) ਇਸ ਤਰ੍ਹਾਂ ਸਮਝਿਆ (ਮਾਨੋ) ਸ੍ਰੀ ਕ੍ਰਿਸ਼ਨ ਹੀ ਆ ਗਏ ਹੋਣ ॥੨੦੩੨॥