ਚਾਮਰ ਛੰਦ

CHAAMAR STANZA

ਚਾਮਰ ਛੰਦ:

ਸਸਤ੍ਰ ਅਸਤ੍ਰ ਲੈ ਸਕੋਪ ਬੀਰ ਬੋਲਿ ਕੈ ਸਬੈ

ਸਾਰਿਆਂ ਸੂਰਮਿਆਂ ਨੂੰ ਬੁਲਾ ਕੇ ਅਤੇ ਕ੍ਰੋਧ ਸਹਿਤ ਅਸਤ੍ਰ ਸ਼ਸਤ੍ਰ ਲੈ ਕੇ

ਕੋਪ ਓਪ ਦੈ ਹਠੀ ਸੁ ਧਾਇ ਕੈ ਪਰੇ ਸਬੈ

All the warriors in their fury, took their arms and weapons in their hands, moved forward with persistence and shouting loudly fell upon the opponents

ਹਠੀ ਸੂਰਮੇ ਉਤਸਾਹ ਪੂਰਵਕ ਹਮਲਾ ਕਰ ਕੇ ਪੈ ਗਏ ਹਨ।

ਕਾਨ ਕੇ ਪ੍ਰਮਾਨ ਬਾਨ ਤਾਨਿ ਤਾਨਿ ਤੋਰ ਹੀ

ਕੰਨ ਤਕ ਖਿਚ ਖਿਚ ਕੇ ਬਾਣ ਚਲਾਉਂਦੇ ਹਨ

ਸੁ ਜੂਝਿ ਜੂਝ ਕੈ ਪਰੈ ਨੈਕੁ ਮੁਖ ਮੋਰ ਹੀ ॥੩੭੮॥

The pulled their bows upto their ears and discharged their arrows and without moving backward even slightly they fought and fell.378.

ਅਤੇ (ਯੋਧੇ) ਲੜ ਲੜ ਕੇ ਡਿਗ ਰਹੇ ਹਨ, ਪਰ ਜ਼ਰਾ ਜਿੰਨਾ ਵੀ ਮੂੰਹ ਮੋੜਦੇ ਨਹੀਂ ਹਨ ॥੩੭੮॥

ਬਾਨ ਪਾਨਿ ਲੈ ਸਬੈ ਸਕ੍ਰੁਧ ਸੂਰਮਾ ਚਲੇ

ਹੱਥ ਵਿਚ ਬਾਣ ਲੈ ਕੇ ਸਾਰੇ ਸੂਰਮੇ ਕ੍ਰੋਧਵਾਨ ਹੋ ਕੇ ਚਲ ਪਏ ਹਨ।

ਬੀਨਿ ਬੀਨਿ ਜੇ ਲਏ ਪ੍ਰਬੀਨ ਬੀਰਹਾ ਭਲੇ

Taking angrily there bows an arrows in there hand they moved and the worriers were killed silectivly

ਚੰਗੇ ਤਕੜੇ ਯੋਧਿਆਂ ਨੂੰ ਚੁਣ ਚੁਣ ਕੇ ਰਾਜੇ ਨੇ ਨਾਲ ਲੈ ਲਿਆ ਹੈ।

ਸੰਕ ਛੋਰ ਕੈ ਭਿਰੈ ਨਿਸੰਕ ਘਾਇ ਡਾਰ ਹੀ

ਸੰਗ ਸੰਕੋਚ ਛਡ ਕੇ ਲੜਦੇ ਹਨ ਅਤੇ ਨਿਸੰਗ ਹੋ ਕੇ ਸੱਟਾਂ ਮਾਰਦੇ ਹਨ।

ਸੁ ਅੰਗ ਭੰਗ ਹੁਇ ਗਿਰੈਂ ਜੰਗ ਤੇ ਪਧਾਰ ਹੀ ॥੩੭੯॥

They were all fearlessly inflicting wounds and their limbs are falling down, but still they did not run away from the battlefield.379.

ਉਨ੍ਹਾਂ ਦੇ ਅੰਗ ਅੰਗ ਟੁਟ ਕੇ ਡਿਗ ਰਹੇ ਹਨ, ਪਰ ਯੁੱਧ ਵਿਚੋਂ ਭਜਦੇ ਨਹੀਂ ਹਨ ॥੩੭੯॥