ਨਿਸਪਾਲਿਕ ਛੰਦ

NISHPAALAK STANZA

ਨਿਸਪਾਲਿਕ ਛੰਦ:

ਆਨਿ ਸਰ ਤਾਨਿ ਅਰੁ ਮਾਨ ਕਰਿ ਛੋਰ ਹੀਂ

ਧਨੁਸ਼ ਨੂੰ ਖਿਚ ਕੇ ਅਤੇ ਤਸੱਲੀ ਨਾਲ (ਨਿਸ਼ਾਣਾ ਬੰਨ੍ਹ ਕੇ) ਬਾਣ ਛਡ ਰਹੇ ਹਨ।

ਐਨ ਸਰ ਚੈਨ ਕਰਿ ਤੈਨ ਕਰਿ ਜੋਰ ਹੀਂ

By pulling their bows, the warriors are proudly discharging their arrows and are uniting arrows with arrows discharging swiftly the later arrows

ਠੀਕ (ਨਿਸ਼ਾਣੇ ਤੇ) ਬਾਣ (ਵਜਣ ਨਾਲ ਅਗਲਾ ਸੂਰਮਾ) ਆਰਾਮ ਨਾਲ ਲੇਟ ਜਾਂਦਾ ਹੈ;

ਘਾਵ ਕਰਿ ਚਾਵ ਕਰਿ ਆਨਿ ਕਰਿ ਲਾਗ ਹੀਂ

ਉਧਰ (ਤੀਰ ਮਾਰਨ ਵਾਲਾ) ਹੱਥ ਨਾਲ ਹੋਰ (ਤੀਰ) ਜੋੜ ਲੈਂਦਾ ਹੈ। (ਬਾਣ ਦੇ) ਆ ਕੇ ਲਗਣ ਨਾਲ ਘਾਉ ਹੁੰਦਾ ਹੈ ਅਤੇ (ਸੂਰਮੇ ਨੂੰ ਹੋਰ) ਚਾਉ ਚੜ੍ਹਦਾ ਹੈ।

ਛਾਡਿ ਰਣਿ ਖਾਇ ਬ੍ਰਿਣ ਬੀਰ ਬਰ ਭਾਗ ਹੀਂ ॥੩੮੦॥

They are striking blows with zeal and the great fighters also having been wounded are running away.380.

ਕਈ ਬਲਵਾਨ ਸੂਰਮੇ ਜ਼ਖ਼ਮ ਖਾ ਕੇ ਰਣ-ਭੂਮੀ ਵਿਚੋਂ ਭਜ ਜਾਂਦੇ ਹਨ ॥੩੮੦॥

ਕ੍ਰੋਧ ਕਰਿ ਬੋਧਿ ਹਰਿ ਸੋਧਿ ਅਰਿ ਧਾਵਹੀਂ

(ਕਈ) ਕ੍ਰੋਧਵਾਨ ਹੋ ਕੇ, ਗਿਆਨ ਨੂੰ ਭੁਲਾ ਕੇ, ਵੈਰੀ ਨੂੰ ਲਭਣ ਲਈ ਫਿਰਦੇ ਹਨ।

ਜੋਧ ਬਰ ਕ੍ਰੋਧ ਧਰਿ ਬਿਰੋਧਿ ਸਰ ਲਾਵਹੀਂ

The Lord (Kalki) is moving forward, killing the enemies angrily and consciously and is striking his arrows on the opponents

ਬਲਵਾਨ ਯੋਧੇ ਕ੍ਰੋਧ ਧਾਰ ਕੇ ਵਿਰੋਧ ਨਾਲ ਤੀਰ ਮਾਰਦੇ ਹਨ।

ਅੰਗ ਭਟ ਭੰਗ ਹੁਐ ਜੰਗ ਤਿਹ ਡਿਗਹੀਂ

ਜਿਸ ਸੂਰਮੇ ਦਾ ਅੰਗ ਭੰਗ ਹੋ ਜਾਂਦਾ ਹੈ, ਉਹ ਯੁੱਧ-ਭੂਮੀ ਵਿਚ ਡਿਗ ਪੈਂਦਾ ਹੈ।

ਸੰਗਿ ਬਿਨੁ ਰੰਗਿ ਰਣ ਸ੍ਰੋਣ ਤਨ ਭਿਗਹੀਂ ॥੩੮੧॥

The warriors with chopped limbs are falling down in the battlefield and all their blood is oozing out from their bodies.381.

ਬਿਨਾ ਸੰਕੋਚ ਰਣ-ਭੂਮੀ ਵਿਚ (ਰੁਝੇ ਹੋਏ ਹਨ ਅਤੇ) ਸ਼ਰੀਰ ਲਹੂ ਨਾਲ ਲਥ ਪਥ ਹੋ ਗਏ ਹਨ ॥੩੮੧॥

ਧਾਇ ਭਟਿ ਆਇ ਰਿਸ ਖਾਇ ਅਸਿ ਝਾਰਹੀਂ

ਯੋਧੇ ਭਜ ਕੇ ਆਉਂਦੇ ਹਨ ਅਤੇ ਕ੍ਰੋਧ ਕਰ ਕੇ ਤਲਵਾਰ ਝਾੜਦੇ ਹਨ।

ਸੋਰ ਕਰਿ ਜੋਰਿ ਸਰ ਤੋਰ ਅਰਿ ਡਾਰਹੀਂ

The warriors come in rage, strike the swords and are killing the enemies while shouting

ਰੌਲਾ ਪਾ ਕੇ, (ਧਨੁਸ਼ ਵਿਚ) ਬਾਣ ਜੋੜ ਕੇ ਵੈਰੀ ਨੂੰ ਫੰਡ ਸੁਟਦੇ ਹਨ।

ਪ੍ਰਾਨ ਤਜਿ ਪੈ ਭਜਿ ਭੂਮਿ ਰਨ ਸੋਭਹੀਂ

ਪ੍ਰਾਣ ਤਿਆਗ ਦਿੰਦੇ ਹਨ, ਪਰ ਭਜਦੇ ਨਹੀਂ ਹਨ ਅਤੇ ਰਣਭੂਮੀ ਵਿਚ ਹੀ ਸ਼ੋਭਦੇ ਹਨ।

ਪੇਖਿ ਛਬਿ ਦੇਖਿ ਦੁਤਿ ਨਾਰਿ ਸੁਰ ਲੋਭਹੀਂ ॥੩੮੨॥

They breath their last, but do not abandon the battlefield and seem splendid in this way, the women of gods are getting allured on seeing their beauty.382.

(ਉਨ੍ਹਾਂ ਦੀ) ਛਬੀ ਨੂੰ ਵੇਖ ਕੇ ਅਤੇ (ਮੁਖ ਦੀ) ਚਮਕ ਨੂੰ ਵੇਖ ਕੇ ਦੇਵ-ਇਸਤਰੀਆਂ ਲੋਭਾਇਮਾਨ ਹੋ ਰਹੀਆਂ ਹਨ ॥੩੮੨॥

ਭਾਜ ਨਹ ਸਾਜਿ ਅਸਿ ਗਾਜਿ ਭਟ ਆਵਹੀਂ

ਸੂਰਮੇ ਤਲਵਾਰਾਂ ਸੌਂਤ ਕੇ ਗਜਦੇ ਆਉਂਦੇ ਹਨ ਅਤੇ ਭਜਦੇ ਨਹੀਂ ਹਨ।

ਕ੍ਰੋਧ ਕਰਿ ਬੋਧ ਹਰਿ ਜੋਧ ਅਸਿ ਲਾਵਹੀਂ

The warriors are coming being bedecked with their swords and on this side the Lord in his fury is recognizing the real fighters

ਕ੍ਰੋਧ ਕਰ ਕੇ ਅਤੇ ਸੂਝ ਨੂੰ ਭੁਲਾ ਕੇ, ਸੂਰਮੇ ਤਲਵਾਰਾਂ ਵਾਹੁੰਦੇ ਹਨ।

ਜੂਝਿ ਰਣਿ ਝਾਲਿ ਬ੍ਰਿਣ ਦੇਵ ਪੁਰਿ ਪਾਵਹੀਂ

ਜ਼ਖ਼ਮ ਖਾ ਕੇ ਅਤੇ ਰਣ ਵਿਚ ਜੂਝ ਕੇ ਦੇਵ-ਪੁਰੀ (ਸਵਰਗ) ਵਿਚ (ਨਿਵਾਸ) ਪਾਉਂਦੇ ਹਨ।

ਜੀਤਿ ਕੈ ਗੀਤ ਕੁਲਿ ਰੀਤ ਜਿਮ ਗਾਵਹੀਂ ॥੩੮੩॥

After fighting and getting wounded, the warriors leave for abode of gods and there they are welcomed with songs of victory.383.

(ਫਿਰ) ਕੁਲ-ਰੀਤ ਅਨੁਸਾਰ ਜਿਤ ਦੇ ਗੀਤ ਗਾਉਂਦੇ ਹਨ ॥੩੮੩॥