ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥
I have seen the river-bank washed away by the raging waters of the river.
(ਸੰਸਾਰ-ਨਦੀ ਵਿਚ ਵਿਕਾਰਾਂ ਨੇ ਢਾਹ ਲਾਈ ਹੋਈ ਹੈ, ਨਦੀ ਦਾ) ਕੰਢਾ ਢਹਿੰਦਾ ਜਾ ਰਿਹਾ ਹੈ, (ਵਿਕਾਰਾਂ ਦੇ) ਰੋੜ੍ਹ ਵਿਚ ਅਨੇਕਾਂ ਬੰਦੇ ਰੁੜ੍ਹਦੇ ਮੈਂ (ਆਪ) ਵੇਖੇ ਹਨ। ਕਰਾਰਿ = (ਸੰਸਾਰ-ਨਦੀ ਦਾ) ਕਿਨਾਰਾ। ਵਹਣਿ = ਵਹਣ ਵਿਚ, ਨਦੀ ਦੇ ਰੋਹੜ ਵਿਚ। ਵਹੰਦੇ = ਰੁੜ੍ਹਦੇ।
ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥
They alone remain intact, who meet with the True Guru. ||3||
ਉਹੀ ਸਹੀ-ਸਲਾਮਤ ਰਹਿੰਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ ॥੩॥ ਸੇਈ = ਉਹੀ ਬੰਦੇ। ਅਮਾਣ = ਸਹੀ-ਸਲਾਮਤ। ਭੇਟਿਆ = ਮਿਲਿਆ ॥੩॥