ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥
The miserable endure so much suffering and pain; You alone know their pain, Lord.
(ਪ੍ਰਭੂ ਦੇ ਦਰਸਨ ਖੁਣੋਂ) ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਹੇ ਖਸਮ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਧਣੀ = ਹੇ ਮਾਲਕ! ਵੇਦਨ = ਪੀੜਾਂ, ਦੁੱਖ।
ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥
I may know hundreds of thousands of remedies, but I shall live only if I see my Husband Lord. ||2||
ਪਰ ਭਾਵੇਂ ਮੈਨੂੰ ਲੱਖ ਪਤਾ ਹੋਵੇ (ਕਿ ਤੂੰ ਮੇਰੀ ਵੇਦਨ ਜਾਣਦਾ ਹੈਂ, ਫਿਰ ਭੀ) ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਜਦੋਂ ਮੈਂ ਤੇਰਾ ਦਰਸਨ ਕਰਾਂ ॥੨॥ ਭਵੇ = ਭਾਵੇਂ। ਜਾਣਾ ਲਖ = ਮੈਂ ਲੱਖ ਵਾਰੀ ਜਾਣਦਾ ਹੋਵਾਂ। ਪਿਰੀ ਡਿਖੰਦੋ = ਖਸਮ-ਪ੍ਰਭੂ ਨੂੰ ਵੇਖਾਂ। ਜੀਵਸਾ = ਮੈਂ ਜੀਊ ਸਕਦੀ ਹਾਂ, ਮੇਰੇ ਵਿਚ ਜਿੰਦ ਪੈਂਦੀ ਹੈ, ਮੈਨੂੰ ਸੁਖ ਦਾ ਸਾਹ ਆਉਂਦਾ ਹੈ ॥੨॥