ਡਖਣੇ ਮਃ ੫ ॥
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥
I am so eager to see You, O Lord; what does Your face look like?
ਹੇ (ਮੇਰੇ) ਮਾਲਕ! ਤੇਰਾ ਮੂੰਹ ਕਿਹੋ ਜਿਹਾ ਹੈ? ਮੈਂ ਤੇਰਾ ਮੁਖ ਦੇਖਣ ਦਾ ਬੜਾ ਚਾਹਵਾਨ ਸਾਂ, ਕੂ = ਵਾਸਤੇ। ਮੁਸਤਾਕੁ = ਉਤਾਵਲਾ, ਚਾਹਵਾਨ। ਕਿਜੇਹਾ = ਕਿਹੋ ਜੇਹਾ? ਤਉ = ਤੇਰਾ। ਧਣੀ = ਹੇ ਮਾਲਕ!
ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥
I wandered around in such a miserable state, but when I saw You, my mind was comforted and consoled. ||1||
(ਮਾਇਆ-ਵੱਸ ਹੋ ਕੇ) ਮੈਂ ਕਿਸੇ ਭੈੜੇ ਹਾਲ ਵਿਚ ਭਟਕਦਾ ਫਿਰਦਾ ਸਾਂ, ਪਰ ਜਦੋਂ ਤੇਰਾ ਮੂੰਹ ਮੈਂ ਵੇਖ ਲਿਆ, ਤਾਂ ਮੇਰਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਗਿਆ ॥੧॥ ਕਿਤੈ ਹਾਲਿ = ਕਿਸੇ (ਭੈੜੇ) ਹਾਲ ਵਿਚ। ਜਾ = ਜਦੋਂ। ਡਿਠਮੁ = ਮੈਂ ਵੇਖ ਲਿਆ। ਧ੍ਰਾਪਿਆ = ਰੱਜ ਗਿਆ ॥੧॥